Tuesday, August 23, 2022

ਖ਼ਬਰਾਂ ਇਲਾਕੇ ਦੀਆਂ






 1. ਭਗਵਤੀ ਜਾਗਰਣ 25 ਅਗਸਤ ਨੂੰ


ਹਰੇ ਕ੍ਰਿਸ਼ਨਾ ਕਲੱਬ ਖੰਨਾ ਵੱਲੋਂ 28ਵਾਂ ਵਿਸ਼ਾਲ ਭਗਵਤੀ ਜਾਗਰਣ 25 ਅਗਸਤ ਦਿਨ ਸ਼ੁੱਕਰਵਾਰ ਨੂੰ ਵਾਰਡ 11 ਬਾਜ਼ੀਗਰ ਬਸਤੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਅਧਿਕਾਰੀ ਬੰਟੀ ਨੇ ਦੱਸਿਆ ਕਿ ਜਾਗਰਣ ਲਈ ਨੈਣਾ ਦੇਵੀ ਮੰਦਿਰ ਤੋਂ ਮਾਤਾ ਦੀ ਜੋਤ ਲਿਆਂਦੀ ਗਈ ਹੈ ਅਤੇ ਇਸ ਸਬੰਧੀ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢਦੇ ਹੋਏ ਸ਼ਹਿਰ ਵਾਸੀਆਂ ਨੂੰ ਵੀ ਜਾਗਰਣ ਲਈ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਾਗਰਣ ਵਿੱਚ ਕਈ ਕਲਾਕਾਰ ਮਾਂ ਦਾ ਗੁਣਗਾਨ ਕਰਨਗੇ।


2. ਸ਼੍ਰੀ ਵਿਸ਼ਵਕਰਮਾ ਮੰਦਰ ਦੇ ਕਮਿਊੁਨਿਟੀ ਹਾਲ ਦਾ ਲੈਂਟਰ  ਪਾਇਆ


ਸਥਾਨਕ ਰੇਲਵੇ ਸਟੇਸ਼ਨ ਦੇ ਨਜਦੀਕ ਨਵੀਂ ਅਬਾਦੀ ਸਥਿਤ ਸ਼੍ਰੀ ਵਿਸ਼ਵਕਰਮਾ ਮੰਦਰ ਦੇ ਕਮਿਊਨਿਟੀ ਹਾਲ ਦੇ ਕੁੱਝ ਹਿੱਸੇ ਦਾ ਰਹਿੰਦਾ ਲੈਂਟਰ ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਾਇਆ ਗਿਆ। ਇਸ ਮੌਕੇ ਸ਼੍ਰੀ ਵਿਸ਼ਵਕਰਮਾ ਐਜ਼ੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ, ਸਰਪ੍ਰਸਤ ਸੁਖਦੇਵ ਸਿੰਘ ਕਲਸੀ ਆਦਿ ਨੇ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਦਾਨੀ ਸੱਜਣਾਂ ਅਤੇ ਪਤਵੰਤਿਆਂ ਦੇ ਸਹਿਯੋਗ ਨਾਲ ਇਹ ਕਾਰਜ ਨੇਪਰੇ ਚੜਿਆ ਹੈ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਹਰ ਸਾਲ ਦੀਵਾਲੀ ਤੋਂ ਅਗਲੇ ਦਿਨ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਸਲਾਨਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।


3. ਐਸਡੀਓ ਦਾ ਸਨਮਾਨ


ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਵੱਲੋਂ ਸਥਾਨਕ ਰਾਮਗੜ੍ਹੀਆ ਭਵਨ ਭੱਟੀਆਂ ਵਿਖੇ ਕਰਵਾਏ ਗਏ ਸਾਦੇ  ਸਮਾਗਮ ਦੌਰਾਨ ਇਲਾਕੇ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਅਤੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸੰਗਠਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਨੇ  ਲੋਕ ਨਿਰਮਾਣ ਵਿਭਾਗ ਖੰਨਾ ਦੇ ਐਸ.ਡੀ.ਓ., ਇੰਜੀ.  ਨਿਰਪਾਲ ਸਿੰਘ ਨੂੰ ਸਨਮਾਨਤ ਕੀਤਾ। 


4. ਸਰਕਾਰੀ ਸਕੂਲ ਨੂੰ ਦਿੱਤੀ ਮਦਦ


ਸਰਕਾਰੀ ਹਾਈ ਸਕੂਲ ਬੁੱਲ੍ਹੇਪੁਰ ਵਿਖੇ ‘ਸੱਚ’ ਸੰਸਥਾ ਨੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸੁਧਾਰ ਲਿਆਉਣ ਲਈ ਸਕੂਲ ਦੀ ਲਾਇਬ੍ਰੇਰੀ ਨੂੰ ਤਿੰਨ ਕਿਤਾਬਾਂ ਦੀ ਸ਼ੈਲਫ ਅਤੇ ਇੱਕ ਅਖਬਾਰ ਦਾ ਸਟੈਂਡ ਦਾਨ ਕੀਤਾ। ਇਸ ਮੌਕੇ ਮੁੱਖ ਅਧਿਆਪਕ ਰਾਜ ਕੁਮਾਰ ਨੇ ਕਿਹਾ ਕਿ ਸਕੂਲ ਦੀ ਲਾਇਬ੍ਰੇਰੀ ਲਈ ਇਸ ਸਮੱਗਰੀ ਦੀ ਬਹੁਤ ਲੋੜ ਸੀ। ਇਸ ਨਾਲ ਜਿੱਥੇ ਕਿਤਾਬਾਂ ਸਹੀ ਥਾਂ 'ਤੇ ਰੱਖੀਆਂ ਜਾਣਗੀਆਂ, ਉੱਥੇ ਵਿਦਿਆਰਥੀਆਂ ਨੂੰ ਅਖ਼ਬਾਰ ਪੜ੍ਹਨ 'ਚ ਵੀ ਆਸਾਨੀ ਹੋਵੇਗੀ। 


5. ਨਕਲੀ ਸ਼ਰਾਬ ਵਾਲਾ ਕੈਮੀਕਲ ਫੜਿਆ 


ਖੰਨਾ ਪੁਲਸ ਨੇ ਲੁਧਿਆਣਾ ਦੀ ਆਬਕਾਰੀ ਟੀਮ ਦੇ ਸਹਿਯੋਗ ਨਾਲ  ਇੱਕ ਸਾਂਝੀ ਕਾਰਵਾਈ ਦੌਰਾਨ ਬੀਜਾ ਨੇੜੇ 2000 ਲੀਟਰ ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਜ਼ਬਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਈ.ਐਨ.ਏ. ਕੱਚਾ ਮਾਲ ਹੈ ਜਿਸ ਤੋਂ ਸ਼ਰਾਬ ਬਣਾਈ ਜਾਂਦੀ ਹੈ ਅਤੇ ਜੇਕਰ ਇਸ ਵਿੱਚ ਜ਼ਹਿਰੀਲਾਪਣ ਫੈਲ ਜਾਂਦਾ ਹੈ ਤਾਂ ਇਸ ਕਾਰਨ ਜ਼ਿਲ੍ਹਾ ਤਰਨਤਾਰਨ ਵਿੱਚ ਦੋ ਸਾਲ ਪਹਿਲਾਂ ਵਾਪਰੇ ਹਾਦਸੇ ਵਰਗਾ ਵੱਡਾ ਹਾਦਸਾ ਵਾਪਰ ਸਕਦਾ ਹੈ ਜਿਸ ਵਿੱਚ ਕਈ ਮਨੁੱਖੀ ਜਾਨਾਂ ਚਲੀਆਂ ਗਈਆਂ ਸਨ। ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਦੋਰਾਹਾ ਨੇੜੇ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਵਾਹਨ ਨੰਬਰ ਪੀ.ਬੀ. 09 ਐਨ 9001 ਨਾਕੇ ਤੋਂ ਭੱਜ ਗਿਆ ਜਿਸ ਦਾ ਫਿਰ ਦੋਰਾਹਾ, ਲੁਧਿਆਣਾ ਤੱਕ ਪਿੱਛਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਗੁਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਦੋਵੇਂ ਵਾਸੀ ਪਿੰਡ ਛਿੱਦਾਂ, ਅੰਮ੍ਰਿਤਸਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ਵਿਚੋਂ 8 ਵੱਡੇ ਡਰੰਮ (200 ਲੀਟਰ ਹਰੇਕ) ਅਤੇ 6 ਕੈਨ (30 ਲੀਟਰ ਹਰੇਕ) ਭਾਵ ਕੁੱਲ 2000 ਲੀਟਰ ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਹਨ ਨੰਬਰ ਪੀ.ਬੀ. 09 ਐਨ 9001 ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ-**Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616 ਜਾਵੇਗੀ।