Wednesday, October 26, 2022

ਹੈਵਨਲੀ ਪੈਲੇਸ 'ਚ ਰਹਿੰਦੇ ਬਜ਼ੁਰਗ ਨਾਲ ਕੇਅਰਟੇਕਰ ਨੇ ਮਾਰੀ 45 ਲੱਖ ਦੀ ਠੱਗੀ, ਮਾਮਲਾ ਦਰਜ




ਹੈਵਨਲੀ ਪੈਲੇਸ ਨਾਮਕ ਬਿਰਧ ਆਸ਼ਰਮ ਚ ਇੱਕ ਕੇਅਰ ਟੇਕਰ ਨੇ ਬਜੁਰਗ ਦੇ ਨਾਲ ਕਰੀਬ 45 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਸ ਨੇ ਇਸ ਸਬੰਧੀ ਬਜੁਰਗ ਦੀ ਬੇਟੀ ਅਨਾਮਿਕਾ ਚੰਦਰਾ ਪਤਨੀ ਵਿਕਾਸ ਚੰਦਰਾ ਵਾਸੀ ਸੈਕਟਰ 240 ਜੇ.ਕੇ.-2 ਨਵੀਂ ਦਿੱਲੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ  ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗਿਰ ਉਰਫ ਗੋਪੀ ਪੁੱਤਰ ਭੋਲਾ ਗਿਰ ਵਾਸੀ ਵਾਰਡ ਨੰਬਰ 2 ਸਤਨਾਮ ਨਗਰ ਦੋਰਾਹਾ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 406, 420, 381 ਅਧੀਨ ਮੁਕੱਦਮਾ ਦਰਜ ਕੀਤਾ। ਸ਼ਿਕਾਇਤਕਰਤਾ ਅਨੁਸਾਰ ਉਸਦੇ ਪਿਤਾ ਵੇਦ ਦੀਵਾਨ ਜੋ ਕਿ ਬਹੁਤ ਬਜ਼ੁਰਗ ਹਨ ਅਤੇ ਚੱਲਣ-ਫਿਰਨ ਤੋਂ ਅਸਮਰੱਥ ਹਨ। ਜਿਸ ਕਾਰਨ ਉਸ ਦੇ ਪਿਤਾ 2018 ਤੋਂ ਹੈਵਨਲੀ ਪੈਲੇਸ ਵਿੱਚ ਰਹਿੰਦੇ ਹਨ। ਗੁਰਪ੍ਰੀਤ ਸਿੰਘ ਗੋਪੀ ਨੂੰ ਉਨ੍ਹਾਂ ਦੇ ਪਿਤਾ ਦੀ ਦੇਖ-ਭਾਲ ਕਰਨ ਲਈ ਇੱਕ ਕੇਅਰਟੇਕਰ ਵਜੋਂ ਰੱਖਿਆ ਗਿਆ ਸੀ। ਜਿਸ ਦੀ ਤਨਖਾਹ 17000 ਰੁਪਏ ਸੀ। ਗੁਰਪ੍ਰੀਤ ਸਿੰਘ ਨੇ ਉਸਦੇ ਪਿਤਾ ਨੂੰ ਭਰੋਸੇ ਵਿੱਚ ਲਿਆ। ਉਸ ਦੇ ਪਿਤਾ ਗੁਰਪ੍ਰੀਤ ਸਿੰਘ ’ਤੇ ਭਰੋਸਾ ਕਰਨ ਲੱਗੇ। ਗੁਰਪ੍ਰੀਤ ਸਿੰਘ ਕੋਲ ਉਸ ਦੇ ਪਿਤਾ ਦੀਆਂ ਬੈਂਕਾਂ ਦੀਆਂ ਚੈੱਕ ਬੁੱਕਾਂ, ਸੋਨੇ ਦੇ ਗਹਿਣੇ ਆਦਿ ਸਭ ਕੁਝ ਸੀ। ਗੁਰਪ੍ਰੀਤ ਸਿੰਘ ਉਸਦੇ ਪਿਤਾ ਨੂੰ ਨਸ਼ਾ ਦੇਣ ਲੱਗਾ। ਗੁਰਪ੍ਰੀਤ ਉਸਦੇ ਪਿਤਾ ਨੂੰ ਨਸ਼ੀਲੀਆਂ ਚੀਜਾਂ ਦੇ ਕੇ ਕਾਗਜ਼ਾਂ 'ਤੇ ਦਸਤਖਤ ਕਰਵਾ ਲੈਂਦਾ ਸੀ।  ਚੈੱਕ 'ਤੇ ਦਸਤਖਤ ਕਰਵਾ ਕੇ ਬੈਂਕ 'ਚੋਂ ਪੈਸੇ ਕਢਵਾ ਲੈਂਦਾ ਸੀ। ਹੈਵਨਲੀ ਪੈਲੇਸ ਦਾ ਇੱਕ ਹੋਰ ਮੁਲਾਜ਼ਮ ਗੁਰਪ੍ਰੀਤ ਸਿੰਘ ਨਾਲ ਰਲਿਆ ਹੋਇਆ ਸੀ। ਇੱਥੋਂ ਤੱਕ ਕਿ ਹੈਵਨਲੀ ਪੈਲੇਸ ਵਿੱਚ ਰੱਖੇ ਸੋਨੇ ਦੇ ਗਹਿਣੇ ਵੀ ਗੁਰਪ੍ਰੀਤ ਸਿੰਘ ਨੇ ਇੱਕ ਸੁਨਿਆਰ ਨਾਲ ਮਿਲ ਕੇ ਖੁਰਦ ਬੁਰਦ ਕਰ ਦਿੱਤੇ। ਅਨਾਮਿਕਾ ਅਨੁਸਾਰ ਗੁਰਪ੍ਰੀਤ ਸਿੰਘ ਨੇ ਉਸਦੇ ਪਿਤਾ ਦੇ ਖਾਤਿਆਂ 'ਚੋਂ ਕਰੀਬ 16 ਲੱਖ ਰੁਪਏ ਕਢਵਾ ਲਏ। ਇਸ ਦੇ ਨਾਲ ਹੀ ਕਰੀਬ 30 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਵੇਚ ਕੇ ਰਕਮ ਹੜੱਪ ਕਰ ਲਈ। ਅਨਾਮਿਕਾ ਨੇ ਇਸ ਦੀ ਸ਼ਿਕਾਇਤ ਖੰਨਾ ਪੁਲਿਸ ਨੂੰ ਕੀਤੀ। ਜਾਂਚ ਤੋਂ ਬਾਅਦ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।Firtu internet Radio news9815077425---**Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616