Saturday, October 15, 2022

ਐੱਨ.ਆਰ.ਆਈ ਵਿਆਹ: ਕੀ ਕਰੀਏ ਅਤੇ ਕੀ ਨਾ ਕਰੀਏ-

 ਖੰਨਾ : 15 ਅਕਤੂਬਰ, 2022

ਅੱਜ ਏ. ਐੱਸ. ਕਾਲਜ ਖੰਨਾ ਵਿਖੇ ਕੌਮੀ ਮਹਿਲਾ ਕਮਿਸ਼ਨ ਅਤੇ ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ' ਐੱਨ.ਆਰ.ਆਈ ਵਿਆਹ: ਕੀ ਕਰੀਏ ਅਤੇ ਕੀ ਨਾ ਕਰੀਏ-


ਅਗਲਾ ਰਾਹ ' ਵਿਸ਼ੇ ਉੱਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਸ਼੍ਰੀ ਬਲਵੀਰ ਸਿੰਘ, ਪੀ.ਪੀ.ਐੱਸ., ਏ.ਆਈ.ਜੀ., ਐੱਨ.ਆਰ.ਆਈ, ਜਲੰਧਰ ਨੇ ਮੁੱਖ ਮਹਿਮਾਨ ਅਤੇ ਪ੍ਰੋ. ਡਾ. ਸੁਪਿੰਦਰ ਕੌਰ ਤੇ ਪ੍ਰੋ. ਡਾ. ਦਿਨੇਸ਼ ਕੁਮਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵਿਸ਼ੇਸ਼-ਮਹਿਮਾਨ ਵਜੋਂ ਸ਼ਿਰਕਤ ਕੀਤੀ । ਸੈਮੀਨਾਰ ਦਾ ਆਰੰਭ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨਾਲ਼ ਹੋਇਆ। ਇਸ ਉਪਰੰਤ ਕਾਲਜ ਪ੍ਰਿੰਸੀਪਲ ਡਾ. ਆਰ. ਐੱਸ. ਝਾਂਜੀ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ । ਇਸ ਦੌਰਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਅਤੇ ਐਡਵੋਕੇਟ ਪਰਵਿੰਦਰ ਸਿੰਘ ਔਜਲਾ, ਸਿਵਲ ਕੋਰਟ ਖੰਨਾ ਨੇ ਰਿਸੋਰਸ ਪਰਸਨ ਵਜੋਂ ਭੂਮਿਕਾ ਨਿਭਾਈ । ਇਸ ਮੌਕੇ ਪਹੁੰਚੇ ਹੋਏ 250 ਸਹਿਭਾਗੀਆਂ ਨੂੰ ਐੱਨ. ਆਰ. ਆਈ. ਵਿਆਹ ਜਾਗਰੂਕਤਾ ਸੰਬੰਧੀ ਫ਼ਿਲਮ ਵਿਖਾਈ ਗਈ । ਇਸ ਦੌਰਾਨ ਸਹਿਭਾਗੀਆਂ ਨੇ ਉਚੇਚੇ ਤੌਰ 'ਤੇ ਪਹੁੰਚੇ ਬੁੱਧੀਜੀਵੀਆਂ ਨਾਲ ਇਸ ਗੰਭੀਰ ਮਸਲੇ 'ਤੇ ਵਿਚਾਰ-ਚਰਚਾ ਵੀ ਕੀਤੀ । ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਬਲਵੀਰ ਸਿੰਘ ਨੇ ਸਹਿਭਾਗੀਆਂ ਨੂੰ ਸੰਬੋਧਨ ਕਰਦਿਆਂ ਐੱਨ. ਆਰ. ਆਈ. ਵਿਆਹਾਂ ਨਾਲ ਸੰਬੰਧਿਤ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਡੂੰਘੀ ਜਾਣਕਾਰੀ ਸਾਂਝੀ ਕੀਤੀ । ਇਸ ਅਵਸਰ 'ਤੇ ਐਡਵੋਕੇਟ ਗੁਰਵਿੰਦਰ ਸਿੰਘ ਸਰਪੰਚ ਈਸੜੂ, ਸ. ਸਤਵਿੰਦਰ ਸਿੰਘ ਸਰਪੰਚ ਕਲਾਲਮਾਜਰਾ, ਸ਼੍ਰੀ. ਮਨਦੀਪ ਕੁਮਾਰ ਸਰਪੰਚ ਸਲੌਦੀ ਸਿੰਘਾਂ ਦੀ, ਪ੍ਰਧਾਨ ਜਸਵਿੰਦਰ ਸਿੰਘ, ਸ. ਮਹਾਂ ਸਿੰਘ ਮਾਨ, ਸ. ਹਰਦੀਪ ਸਿੰਘ, ਸ. ਬਹਾਦਰ ਸਿੰਘ, ਸ. ਨੇਮਪਾਲ ਸਿੰਘ, ਸ. ਮਨਮੋਹਨ ਸਿੰਘ ਦਾਊਦਪੁਰ ਨੇ ਸ਼ਮੂਲੀਅਤ ਕੀਤੀ । ਇਸ ਸੈਮੀਨਾਰ ਦੇ ਆਯੋਜਨ ਵਿੱਚ ਡਾ. ਮਨੀਸ਼ਾ ਗਰਗ, ਕਾਨੂੰਨ ਵਿਭਾਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਕਨਵੀਨਰ ਦੀ ਭੂਮਿਕਾ ਨਿਭਾਈ । ਇਸ ਮੌਕੇ ਮੁੱਖ ਮਹਿਮਾਨ ਤੇ ਮੁੱਖ ਵਕਤਾਵਾਂ ਨੂੰ ਕਾਲਜ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਅਖ਼ੀਰ ਵਿੱਚ ਡਾ. ਦਿਨੇਸ਼ ਕੁਮਾਰ, ਕਾਨੂੰਨ ਵਿਭਾਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਸਾਰਿਆਂ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਦੀ ਭੂਮਿਕਾ ਡਾ. ਰਾਜਪ੍ਰੀਤ ਕੌਰ ਨੇ ਅਦਾ ਕੀਤੀ । 

ਇਸ ਅਵਸਰ ‘ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਸ਼ਮੇਂਦਰ ਸਿੰਘ, ਉਪ-ਪ੍ਰਧਾਨ ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸੈਕਟਰੀ ਐਡਵੋਕੇਟ ਬਰਿੰਦਰ ਡੈਵਿਟ ਅਤੇ ਕਾਲਜ ਸੈਕਟਰੀ ਸ਼੍ਰੀ ਤਜਿੰਦਰ ਸ਼ਰਮਾ ਨੇ ਸੈਮੀਨਾਰ ਪ੍ਰਬੰਧਕੀ ਕਮੇਟੀ ਦੀ ਹੌਸਲਾ ਅਫਜ਼ਾਈ ਕੀਤੀ । ਇਸ ਮੌਕੇ ਸੈਮੀਨਾਰ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵਜੋਂ ਪ੍ਰੋ. ਗਗਨਦੀਪ ਸੇਠੀ, ਪ੍ਰੋ. ਮੌਨਿਕਾ ਠਾਕੁਰ, ਡਾ. ਰਾਜਪ੍ਰੀਤ ਕੌਰ, ਪ੍ਰੋ. ਸ਼ਾਰਦਾ, ਪ੍ਰੋ. ਪ੍ਰਿੰਸਪਾਲ ਤੋਂ ਇਲਾਵਾ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਜਸਦੀਪ ਕੌਰ, ਪ੍ਰੋ. ਹਰਜੋਤ ਕੌਰ, ਪ੍ਰੋ. ਹਰਮਨਦੀਪ ਕੌਰ ਆਦਿ ਵੱਡੀ ਗਿਣਤੀ ਵਿੱਚ ਸਹਿਭਾਗੀ ਹਾਜ਼ਿਰ ਸਨ ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616