Monday, March 2, 2015

ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਨੂੰ ਅਹੁਦਿਓਂ ਹਟਾਏ ਜਾਣ ਸਬੰਧੀ ਭੰਬਲਭੂਸਾ ਅੱਜ ਵੀ ਬਰਕਰਾਰ

ਚੰਡੀਗੜ੍ਹ,  ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਨੂੰ ਅਹੁਦਿਓਂ ਹਟਾਏ ਜਾਣ ਸਬੰਧੀ ਭੰਬਲਭੂਸਾ ਅੱਜ ਵੀ ਬਰਕਰਾਰ ਰਿਹਾ ਤੇ ਕਾਂਗਰਸ ਹਾਈਕਮਾਂਡ ਵਲੋਂ ਅੱਜ 6 ਸੂਬਿਆਂ ਦੇ ਪ੍ਰਧਾਨ ਤਾਂ ਤਬਦੀਲ ਕਰ ਦਿਤੇ ਗਏ ਪਰ ਬਾਜਵਾ ਬਾਰੇ ਅਜੇ ਫੈਸਲਾ ਰੋਕ ਲਿਆ ਗਿਆ ਹੈ। 
ਕਾਂਗਰਸ ਹਾਈਕਮਾਂਡ ਵਲੋ ਅੱਜ 
ਅਸ਼ੋਕ ਚਵਾਨ ਮਹਾਰਾਸ਼ਟਰ, ਉਤਮ ਕੁਮਾਰ ਨੂੰ ਤੇਲੰਗਾਨਾ, ਸੰਜੇ ਨਿਰੁਪਮ ਮੁੰਬਈ, ਭਰਤ ਸਿੰਘ ਗੁਜਰਾਤ ਕਾਂਗਰਸ ਤੇ ਜੀ ਏ ਮੀਰ ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਲਾਏ ਗਏ ਹਨ ਪਰ ਪੰਜਾਬ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਾਲੀਆ ਘੜੀ ਬਾਜਵਾ ਨੂੰ ਪਾਰਟੀ ਨੇ ਤਰ੍ਹਾਂ ਨਾਲ ਜੀਵਨਦਾਨ ਹੀ ਦੇ ਦਿਤਾ ਹੈ ਭਾਵੇਂ ਇਹ ਕੁਝ ਹੀ ਸਮੇਂ ਦਾ ਕਿਉਂ ਨਾ ਹੋਵੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਧੜੇ ਨੁੰ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦੱਸਣਯੋਗ ਹੈ ਕਿ ਕਈ ਦਨਿਾਂ ਤੋਂ ਬਾਜਵਾ ਨੂੰ ਹਟਾਕੇ ਉਨ੍ਹਾਂ ਦੀ ਥਾਂ ਤੇ ਲਾਲ ਸਿੰਘ ਨੁੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਏ ਜਾਣ ਦੀ ਚਰਚਾ ਬੇਹੱਦ ਜ਼ੋਰਾਂ ਤੇ ਸੀ।