ਖੰਨਾ ਲਗਾਤਾਰ ਅੱਠ ਘੰਟੇ ਦੇ ਕਰੀਬ ਬਿਨਾ ਰੁਕੇ ਹੋਈ ਜੋਰਦਾਰ ਬਾਰਿਸ਼ ਨੇ ਇਲਾਕੇ ਵਿਚ ਹੜਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਜਿੱਥੇ ਇਲਾਕੇ ਦੇ ਖੇਤਾਂ ਵਿਚ ਭਾਰੀ ਮਾਤਰਾ ਵਿਚ ਪਾਣੀ ਭਰ ਗਿਆ ਹੈ ਉੱਥੇ ਹੀ ਸ਼ਹਿਰ ਦੇ ਨੀਵੇਂ ਥਾਵਾਂ ਵਿਚ ਵੀ ਭਾਰੀ ਮਾਤਰਾ ਵਿਚ ਪਾਣੀ ਵੜ ਗਿਆ ਹੈ। ਖੰਨਾ ਦੀ ਨਗਰ ਕੌਂਸਲ, ਐਸ ਡੀ ਐਮ ਦਫਤਰ, ਕਚਿਹਰੀਆਂ , ਅਨਾਜ ਮੰਡੀ ਅਤੇ ਮਾਰਕੀਟ ਕਮੇਟੀ , ਬੀਡੀਪੀਓ ਦਫਤਰ ਤੇ ਸਬਜ਼ੀ ਮੰਡੀ ਵਿਚ ਵੀ ਪਾਣੀ ਭਰ ਗਿਆ ਹੈ। ਅੱਜ ਖੰਨਾ ਇਲਾਕੇ ਦੇ ਲਗਭਗ ਬੰਦ ਰਹੇ
ਹੜਾਂ ਸਬੰਧੀ ਖੰਨਾ ਦੇ ਐਸਡੀਐਮ ਪਰਮਦੀਪ ਸਿੰਘ ਨੇ ਕਿਹਾ ਕਿ ਉਹਨਾ ਵੱਲੋਂ ਹੜਾਂ ਤੋਂ ਬਚਾਅ ਲਈ ਚੌਵੀ ਘੰਟੇ ਸੇਵਾ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਹੈ । ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਵੇਲੇ ਲੋੜ ਪੈਂਦੀ ਹੈ ਤਾਂ ਉਹ ਉਹਨਾ ਦੇ ਦਫਤਰ ਸਥਿਤ ਕੰਟਰੋਲ ਰੂਮ ਵਿਚ ਫੋਨ ਕਰ ਸਕਦਾ ਹੈ।