Saturday, October 3, 2015

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਜਨਮ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ, 3 ਅਕਤੂਬਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਨੂੰ ਅੱਜ ਆਰਟ ਕਲੱਬ ਮੰਡੀ ਗੋਬਿੰਦਗੜ੍ਹ ਦੁਆਰਾ ਝੁੱਗੀਆਂ 'ਚ ਰਹਿੰਦੇ ਬੱਚਿਆਂ ਨਾਲ ਮਨਾਇਆ ਗਿਆ | ਇਸ ਮੌਕੇ ਤੇ ਮਾਸਟਰ ਅਮਨਦੀਪ ਸਿੰਘ ਦੁਆਰਾ ਬੱਚਿਆਂ ਨਾਲ ਗੀਤ ਕਵਿਤਾਵਾਂ ਤੇ ਚੁਟਕਲੇ ਵੀ ਸੁਣੇ ਤੇ ਸਕੂਲਾਂ 'ਚ ਪੜ੍ਹਨ ਲਈ ਪ੍ਰੇਰਿਤ ਵੀ ਕੀਤਾ ਗਿਆ | ਕਰਨਵੀਰ ਸਿੰਘ ਦੁਆਰਾ ਗੀਤ ਸੁਣਾਇਆ ਗਿਆ ਜਦਕਿ ਰਣਇੰਦਰ ਵੀਰ ਸਿੰਘ ਤੇ ਹਰਸ਼ਪ੍ਰੀਤ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ | ਜਾਣਕਾਰੀ ਦਿੰਦੇ ਹੋਏ ਨੀਰਜ ਸ਼ਰਮਾ ਆਜ਼ਾਦ ਨੇ ਦੱਸਿਆ ਇਹਨਾਂ ਬੱਚਿਆਂ ਨਾਲ ਰਾਸ਼ਟਰੀ ਦਿਵਸ ਮਨਾ ਕੇ ਬਹੁਤ ਚੰਗਾ ਲੱਗਾ ਤੇ ਲਾਲ ਬਹਾਦਰ ਸ਼ਾਸਤਰੀ, ਮਹਾਤਮਾ ਗਾਂਧੀ ਦੇ ਜੀਵਨ ਉਦੇਸ਼ਾਂ ਬਾਰੇ ਦੱਸਿਆ | ਡਾਕਟਰ ਪੀ.ਜੀ ਤੇ ਜਸਵੀਰ ਸਿੰਘ ਜੱਸੀ ਦੁਆਰਾ ਇਹਨਾਂ ਬੱਚਿਆਂ ਤੇ ਮਹਿਲਾਵਾਂ ਨੂੰ ਸਾਫ਼ ਸਫ਼ਾਈ ਤੇ ਬਿਮਾਰੀਆਂ ਸਬੰਧੀ ਜਾਗਰੂਕ ਵੀ ਕੀਤਾ ਗਿਆ | ਕਲੱਬ ਵੱਲੋਂ ਇਹਨਾਂ ਬੱਚਿਆਂ ਨੂੰ ਕੱਪੜੇ ਬੂਟ ਵੀ ਪ੍ਰਦਾਨ ਕੀਤੇ ਗਏ | ਇਸ ਮੌਕੇ ਤੇ ਜੈਦੇਵ ਜੋਸ਼ੀ, ਡਾਕਟਰ ਪੀਜੀ, ਨੀਰਜ ਸ਼ਰਮਾ ਆਜ਼ਾਦ, ਜਸਵੀਰ ਜੱਸੀ ਪ੍ਰਧਾਨ ਯੰਗ ਬਲੱਡ ਵੈੱਲਫੇਅਰ ਕਲੱਬ, ਪ੍ਰੀਤੀ ਰਾਣੀ, ਸਿਮਰਨਜੀਤ ਸਿੰਘ ਹੀਰ, ਸਪਨਾ, ਅਮਨਦੀਪ ਸਿੰਘ, ਗਗਨਦੀਪ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |