Sunday, December 6, 2015

ਸਤਨਾਮ ਸਿੰਘ ਚੈਹਿਲਾ ਬਲਾਕ ਅਮਲੋਹ ਦੀ ਕਰ ਤੇ ਆਬਕਾਰੀ ਵਿਭਾਗ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ |

ਅਮਲੋਹ, 6 ਦਸੰਬਰ -ਸ਼ੋ੍ਰਮਣੀ ਅਕਾਲੀ ਦਲ ਬਾਦਲ ਹਲਕਾ ਅਮਲੋਹ ਦੇ ਇੰਚਾਰਜ ਜਗਦੀਪ ਸਿੰਘ ਚੀਮਾਂ ਦੀ ਸਿਫ਼ਾਰਸ਼ ਤੇ ਸਤਨਾਮ ਸਿੰਘ ਚੈਹਿਲਾ ਨੂੰ ਬਲਾਕ ਅਮਲੋਹ ਦੀ ਕਰ ਤੇ ਆਬਕਾਰੀ ਵਿਭਾਗ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਨਾਮ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਡਿਊਟੀ ਦਿੱਤੀ ਗਈ ਹੈ ਉਸ ਤੇ ਉਹ ਇਮਾਨਦਾਰੀ ਨਾਲ ਕੰਮ ਕਰਨਗੇ | ਇਸ ਮੌਕੇ ਤੇ ਸਤਨਾਮ ਨੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਨਿਯੁਕਤੀ ਤੇ ਦਫ਼ਤਰ ਸਕੱਤਰ ਮਨਜੀਤ ਸਿੰਘ ਸਲਾਣਾ, ਸਰਪੰਚ ਯੂਨੀਅਨ ਦੇ ਪ੍ਰਧਾਨ ਬੇਅੰਤ ਸਿੰਘ ਬੈਣਾ ਨੇ ਚੈਹਿਲਾ ਨੂੰ ਵਧਾਈ ਵੀ ਦਿੱਤੀ |