Monday, November 19, 2018

Meeting in block Congress daftar Mandi gobindgarh

 ਸ. ਰਣਦੀਪ ਸਿੰਘ ਨਾਭਾ  MLA ਹਲਕਾ ਅਮਲੋਹ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਕਾਂਗਰਸ ਦਫਤਰ ਮੰਡੀ ਗੋਬਿੰਦਗੜ੍ਹ ਵਿਖੇ ਨਿਰੰਕਾਰੀ ਭਵਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਬੰਬ ਧਮਾਕੇ ਦੇ ਸੰਬੰਧ ਵਿੱਚ ਇੱਕ ਸ਼ੋਕ ਸਭਾ ਰੱਖੀ ਗਈ।ਜਿਸ ਵਿੱਚ MLA  ਦੇ ਨਿਰਦੇਸ਼ਾਂ ਅਨੁਸਾਰ ਪਹਿਲਾਂ ਬੰਬ ਧਮਾਕੇ ਵਿੱਚ ਮਾਰੇ ਗਏ ਤਿੰਨ ਵਿਅਕਤੀ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ ਅਤੇ ਜਖਮੀ ਹੋਏ 20 ਵਿਆਕਤੀਆਂ ਦੇ ਜਲਦੀ ਸਿਹਤਮੰਦ ਹੋਣ ਲਈ ਅਰਦਾਸ਼ ਕੀਤੀ ਗਈ।ਿੲਸ ਦੁੱਖਦਾਇਕ ਘਟਨਾ ਉੱਪਰ
MLA ਹਲਕਾ ਅਮਲੋਹ,ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ ਦੇ ਸਮੂਹ ਮੈਂਬਰਾਂ ਵੱਲੋਂ ਮਿਰਤਕਾਂ ਦੇ ਪਰਿਵਾਰਾਂ ਅਤੇ ਜਖਮੀਆਂ ਲਈ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।ਉਹਨਾਂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਆਪਸੀ ਭਾਈਚਾਰੇ ਵਿੱਚ ਫਿੱਕ ਪਾਉਣ ਵਾਲੇ ਇਹਨਾਂ ਸ਼ਰਾਰਤੀ ਅਨਸਰਾਂ ਦੇ ਪੰਜਾਬ ਦੇ ਹਲਾਤਾਂ ਨੂੰ ਖ਼ਰਾਬ ਕਰਨ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ।ਉਹਨਾਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਘਟਨਾ ਲਈ ਜ਼ੁੰਮੇਵਾਰ ਵਿਆਕਤੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਉਹਨਾਂ ਤੇ ਸਖ਼ਤ ਕਰਵਾਈ ਕੀਤੀ ਜਾਵੇ।ਇਸ ਸਮੇਂ ਰਜਿੰਦਰ ਸਿੰਘ ਬਿੱਟੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ,ਜੋਗਿੰਦਰ ਸਿੰਘ ਮੈਣੀ ਐਗਜੀਕਿਊਟਬ ਮੈਂਬਰ PPCC,ਵਿਨੀਤ ਬਿੱਟੂ ਸਕੱਤਰ PPCC,ਰਾਜੀਵ ਸੂਦ ਹੈਪੀ ਪ੍ਰਧਾਨ ਸ਼ਮਾਲ ਸਕੇਲ ਇੰਡਸਟਰੀ,ਡਾ. ਬਖਸ਼ੀਸ਼ ਸੁੱਖੀ,ਯੂਥ ਆਗੂ ਅਮਿੱਤ ਜੈਚੰਦ ਸ਼ਰਮਾ,ਜਰਨੈਲ ਸਿੰਘ ਰੰਧਾਵਾ ਪ੍ਰਧਾਨ ਆੜ੍ਹਤੀਆ ਐਸੋ. ਮੰਡੀ ਗੋਬਿੰਦਗੜ੍ਹ,ਮਾਸਟਰ ਜਰਨੈਲ ਸਿੰਘ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ,ਪ੍ਰਿੰਸ ਮੈਣੀ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ,MC ਹਰਜਿੰਦਰ ਸਿੰਘ ਰਾਜੂ,MC ਪ੍ਰਦੀਪ ਕੁਮਾਰ,ਦਿਲਪਿਆਰ ਭਾਂਬਰੀ  ਅਦਿ ਮੌਜੂਦ ਸਨ।