Wednesday, November 21, 2018

ਸੋਮਵਾਰ ਨੂੰ ਅੱਖਾਂ ਦਾ ਮੁਫ਼ਤ ਜਾਂਚ ਤੇ ਆਪਰੇਸ਼ਨ ਕੈਂਪ

ਯੂਨਾਈਟੇਡ ਸਿੱਖ ਮਿਸ਼ਨ ਯੂਐੱਸਏ ਦੇ ਸਹਿਯੋਗ ਨਾਲ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਸਰਪ੍ਰਸਤੀ ਹੇਠ 26 ਨਵੰਬਰ 2018 ਦਿਨ ਸੋਮਵਾਰ ਨੂੰ ਅੱਖਾਂ ਦਾ ਮੁਫ਼ਤ ਜਾਂਚ ਤੇ ਆਪਰੇਸ਼ਨ ਕੈਂਪ ਰਾਮਗੜੀਆਂ ਭਵਨ ਖੰਨਾ ਵਿਖੇ ਲਗਾਇਆ ਗਿਆ। ਜਿਸ 'ਚ ਮਰੀਜਾਂ ਦੀ ਮੁਫ਼ਤ ਜਾਂਚ ਦੇ ਨਾਲ ਮੁਫ਼ਤ ਐਨਕਾਂ, ਮੁਫ਼ਤ ਦਵਾਈਆਂ ਤੇ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ। ਦੱਸਣਯੋਗ ਹੈ ਕਿ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ 'ਚ ਇਹ ਕੈਂਪ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਤੇ ਵਧੀਆਂ ਸੇਵਾਵਾਂ ਮਿਲਣ ਕਰਕੇ ਹਰ ਸਾਲ ਮਰੀਜ਼ਾਂ ਦਾ ਗਿਣਤੀ 'ਚ ਵਾਧਾ ਹੋ ਰਿਹਾ ਹੈ। ਯਾਦੂ ਨੇ ਕਿਹਾ ਕਿ ਯੂਨਾਈਟੇਡ ਸਿੱਖ ਮਿਸ਼ਨ ਯੂਐੱਸਏ ਵੱਲੋਂ ਨਿਸ਼ਕਾਮ ਸੇਵਾ ਦੇ ਮਨੋਰਥ ਨਾਲ ਖੰਨਾ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਮੁਫ਼ਤ ਸੇਵਾਵਾਂ ਦਿੱਤੀਆਂ ਜਾ ਰਹੀ ਹੈ ਤੇ ਯੂਥ ਅਕਾਲੀ ਦਲ ਵੀ ਆਪਣਾ ਯੋਗਦਾਨ ਪਾ ਰਿਹਾ ਹੈ। ਯਾਦੂ ਨੇ ਕਿਹਾ ਕਿ ਨੋਜਵਾਨਾਂ ਨੂੰ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾਂ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇੱਕ ਤੰਦਰੁਸਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਅਮਨਦੀਪ ਸਿੰਘ ਲੇਲ੍ਹ, ਬਲਜੀਤ ਸਿੰਘ ਭੁੱਲਰ, ਪੰਚ ਮਨਜੋਤ ਸਿੰਘ ਨਵਾਂਪਿੰਡ, ਅਰਜਿੰਦਰ ਸਿੰਘ ਬਿੱਟੂ, ਹਰਪ੍ਰੀਤ ਸਿੰਘ ਕਾਲਾ ਮਾਣਕਮਾਜਰਾ ਆਦਿ ਹਾਜ਼ਰ ਸਨ