Thursday, February 14, 2019

ਹਰਵਿੰਦਰ ਸਿੰਘ ਸੀ ਆਈ ਏ ਇੰਚਾਰਜ ਖੰਨਾ ਨਿਯੁਕਤਖੰਨਾ,14,ਫਰਵਰੀ-- ਐਸਐਸਪੀ ਧਰੁੱਵ ਦਹੀਆ ਦੇ ਹੁਕਮਾਂ ਅਨੁਸਾਰ ਇਨਸਪੈਕਟਰ ਹਰਵਿੰਦਰ ਸਿੰਘ ਨੂੰਂ ਸੀਆਈਏ ਖੰਨਾ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ।ਗੌਰਤਲਬ ਹੈ ਇਨਸਪੈਕਟਰ ਹਰਵਿੰਦਰ ਸਿੰਘ ਖੰਨਾ ਵਿਖੇ ਬਤੌਰ ਟ੍ਰੈਫਿਕ ਇੰਚਾਰਜ ਤੈਨਾਤ ਰਹੇ ਹਨ ਅਤੇ ਉਸ ਸਮੇਂ ਉਹਨਾਂ ਨੇ ਖੰਨਾ ਵਾਸੀਆਂ ਨੂੰਂ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕਾਫੀ ਮਿਹਨਤ ਕੀਤੀ ਸੀ ਅਤੇ ਕਾਮਯਾਬ ਵੀ ਹੋਏ ਸਨ ।ਸੀਆਈਏ ਇੰਚਾਰਜ ਦਾ ਆਹੁਦਾ ਸਾਂਭਣ ਮੌਕੇ ਉਨਾਂ੍ਹ ਕਿਹਾ ਕਿ ਉਹ ਲੋਕਾਂ ਦੀ ਸੇਵਾ 'ਚ ਦਿਨ ਰਾਤ ਹਾਜਰ ਹਨ।ਉਨਾਂ੍ਹ ਕਿਹਾ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰਂ ਕਿਸੇ ਵੀ ਕੀਮਤ ਤੇ ਨਹੀਂ ਬਖਸਿਆ ਜਾਵੇਗਾ।ਉਨਾਂ੍ਹ ਅੱਗੇ ਕਿਹਾ ਕਿ ਨਸ਼ਾ ਸਾਡੇ ਪੰਜਾਬ ਦੀ ਨੌਜਵਾਨ ਪੀੜੀ ਨੂੰਂ ਘੁਣ ਵਾਂਗ ਖਾ ਰਿਹਾ ਹੈ ਅਤੇ ਉਹ ਇਸ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢਣਗੇ।ਉਨਾਂ ਕਿਹਾ ਕਿ ਉਹ ਨਸ਼ਾ ਤਸਕਰਾਂ ਦਾ ਸ਼ਹਿਰ ਵਿਚੋਂ ਪਹਿਲ ਦੇ ਅਧਾਰ ਤੇ ਸਫਾਇਆ ਕਰਨਗੇ