Sunday, March 31, 2019

ਸਰਕਾਰੀ ਪ੍ਰਾਇਮਰੀ ਸਕੂਲ, ਮਾਜਰੀ ਦੇ ਸਲਾਨਾ ਸਮਾਗਮਾਂ ਵਿੱਚ ਬੱਚਿਆਂ ਨੂੰ ਝੂਲਿਆਂ ਦਾ ਮਿਲਿਆ ਤੋਹਫ਼ਾ

ਖੰਨਾ-(ਹੈਪੀ ਤੱਗੜ) ਸਰਕਾਰੀ ਪ੍ਰਾਇਮਰੀ ਸਕੂਲ, ਮਾਜਰੀ ਬਲਾਕ ਖੰਨਾ-2 ਵਿਖੇ ਸਕੂਲ ਦਾ ਸਾਲਾਨਾ ਨਤੀਜਾ ਸਮਾਰੋਹ ਸਮੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਿੰਡ ਦੇ ਦਾਨੀ ਸੱਜਣ ਸ.ਮਨਦੀਪ ਸਿੰਘ ਜੀ ਦੀਪਾ ਕੱਕੜਮਾਜਰੇ ਵਾਲੇ ਪਹੁੰਚੇ।ਇਸ ਸਮੇਂ ਤੇ ਵਿਸ਼ੇਸ਼ ਮਹਿਮਾਨਾਂ ਵਿੱਚ ਸਰਪੰਚ ਸਾਹਿਬ,ਨਗਰ ਪੰਚਾਇਤ ਮੈਂਬਰ, ਐਸ.ਐਮ.ਸੀ ਕਮੇਟੀ ਦੇ ਮੈਂਬਰ ਤੇ ਬੱਚਿਆਂ ਦੇ ਮਾਪਿਆਂ ਨੇ ਵੱਡੇ ਪੱਧਰ ਤੇ ਸ਼ਿਰਕਤ ਕੀਤਾ। ਸ.ਮਨਦੀਪ ਸਿੰਘ ਜੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸਾਲਾਨਾ ਮਿਹਨਤ ਤੇ ਸਕੂਲ ਪ੍ਰਬੰਧਾਂ ਤੋਂ ਖੁਸ਼ ਹੋ ਕੇ ਆਪਣੀ ਕਿਰਤ ਕਮਾਈ ਵਿੱਚੋਂ 26000 ਹਜ਼ਾਰ ਰੁਪਏ ਦੀ ਰਕਮ ਖਰਚ ਕੇ ਬੱਚਿਆਂ ਨੂੰ ਝੂਲੇ ਲਗਵਾ ਕੇ ਦਿੱਤੇ ਆਤਿਊਨਾ ਨੇ ਵਿਸ਼ੇਸ਼ ਸਮਾਗਮ ਵਿੱਚ ਬੱਚਿਆਂ ਨੂੰ ਝੂਲੇ ਸਮਰਪਿਤ ਕੀਤੇ। ਇਸ ਤੋਂ ਇਲਾਵਾ ਪਿੰਡ ਦੇ ਇੱਕ ਹੋਰ ਦਾ ਨੀ ਮਾਸਟਰ ਹਰਦੀਪ ਸਿੰਘ ਜੀ ਵੱਲੋਂ ਨਵੇਂ ਸੈਸ਼ਨ ਲਈ ਸਾਰੇ ਬੱਚਿਆਂ ਨੂੰ ਆਈ.ਕਾਰਡ ਅਤੇ ਹਰ ਸ਼੍ਰੇਣੀ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ ਨਗ਼ਦ ਇਨਾਮ ਦਿੱਤੇ ਗਏ। ਸਕੂਲ ਦੀ ਸਮੁੱਚੀ ਸਲਾਨਾ ਰਿਪੋਰਟ ਅਧਿਆਪਕ ਸ੍ਰੀ ਵਿਕਾਸ ਕਪਿਲਾ ਜੀ ਨੇ ਪੜ੍ਹੀ ਤੇ ਸਾਰਾ ਸਾਲ ਸਖਤ ਮਿਹਨਤ ਕਰਨ ਵਾਲੇ ਬੱਚਿਆਂ ਦੇ ਨਤੀਜਿਆਂ ਦਾ ਐਲਾਨ ਕੀਤਾ। ਪੁਜ਼ੀਸ਼ਨਾਂ ਪ੍ਰਾਪਤ ਕਰਨ ਤੇ ਆਲ ਰਾਊਂਡਰ ਪੁਜੀਸ਼ਨਾਂ ਪ੍ਰਾਪਤ ਕਰਨਾ ਵਾਲੇ ਵਿਦਿਆਰਥੀਆਂ ਨੂੰ ਆਏ ਹੋਏ ਮਹਿਮਾਨਾਂ,ਅਧਿਆਪਕਾਂ, ਨਗਰ ਪ੍ਰਚੇਤ ਐਸਐਮਐਸ ਕਮੇਟੀ ਦੇ ਮੈਂਬਰਾਂ ਨੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਸਕੂਲ ਮੁਖੀ ਸ੍ਰੀਮਤੀ ਪ੍ਰਮਿਲਾ ਕੁਮਾਰੀ ਅਤੇ ਸਰਪੰਚ ਸਾਹਿਬ ਨੇ ਬੱਚਿਆਂ ਨੂੰ, ਅਧਿਆਪਕਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਨਤੀਜਿਆਂ ਤੇ ਵਧਾਈ ਦਿੱਤੀ ਉਨ੍ਹਾਂ ਵੱਲੋਂ ਸਕੂਲ ਦੀ ਮਦਦ ਕਰਨ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਸਮੇਂ ਤੇ ਸ.ਜਗਤਾਰ ਸਿੰਘ, ਪਰਮਜੀਤ ਸਿੰਘ ਪੰਮਾ, ਮੈਡਮ ਕੁਲਵੰਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ ,ਪਰਮਿੰਦਰ ਕੌਰ ਅਮਰਜੀਤ ਕੌਰ ,ਸੱਤਪਾਲ ਕੌਰ ਬਲਬੀਰ ਕੌਰ ,ਗੁਰਦੀਪ ਕੌਰ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜ਼ਰ ਸਨ ।