Monday, August 19, 2019

ਸਿਪਾਹੀ ਤਰਨਜੀਤ ਸਿੰਘ ਬਣੇ ਹੌਲਦਾਰ
ਖੰਨਾ -  ਗੁਰਸ਼ਰਨਦੀਪ ਸਿੰਘ ਗਰੇਵਾਲ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਧੀਆ, ਮਿਹਨਤ ਅਤੇ ਲਗਨ ਨਾਲ ਡਿਊਟੀ ਕਰਨ, ਚੰਗੀ ਕਾਰਗੁਜਾਰੀ ਕਰਨ ਵਾਲੇ ਮੁਲਾਜ਼ਮਾ ਨੂੰ ਸਮੇ-ਸਮੇ   ਸਿਰ   ਮਹਿਕਾਮਾ   ਪੁਲਿਸ   ਵਿੱਚ   ਪਦਉੱਨਤ   ਕੀਤਾ   ਜਾਦਾ   ਹੈ,   ਇਸੇ   ਤਰ੍ਹਾਂ   ਸਿਪਾਹੀ ਤਰਨਜੀਤ ਸਿੰਘ ਨੂੰ ਮਹਿਕਮੇ ਵਿੱਚ ਚੰਗੀ ਕਾਰਗੁਜਾਰੀ ਕਰਨ ਪਰ ਬਤੌਰ ਹੌਲਦਾਰ ਰੈਂਕ ਵਿੱਚ ਤਰੱਕੀ ਦਿੱਤੀ ਗਈ ਹੈ।  ਐੱਸ.ਐੱਸ.ਪੀ ਖੰਨਾ ਵੱਲੋ ਤਰੱਕੀਯਾਬ   ਹੋਏ ਹੌਲਦਾਰਤਰਨਜੀਤ   ਸਿੰਘ   ਨੂੰ   ਭਵਿੱਖ   ਵਿੱਚ   ਵੀ   ਆਪਣੀ   ਡਿਊਟੀ   ਇਸੇ   ਤਰ੍ਹਾਂ   ਮਿਹਨਤ   ਅਤੇ   ਲਗਨ   ਨਾਲ ਨਿਭਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਉਸ ਨੂੰ ਵਧਾਈ ਦਿੰਦੇ ਹੋਏ ਸੁਭਕਾਮਨਾਵਾਂ ਦਿੱਤੀਆ।ਸਿਪਾਹੀ ਤਰਨਜੀਤ ਸਿੰਘ ਨੂੰ ਹੌਲਦਾਰ ਬਣਨ ਪਰ ਉਸ ਦੇ ਮੋਢਿਆ ਪਰ ਤਰੱਕੀ ਦੀਆ ਫੀਤੀਆ ਲਗਾਉਣ ਮੌਕੇ ਸ੍ਰੀ ਜਸਵੀਰ ਸਿੰਘ ਪੀ.ਪੀ.ਐੱਸ ਪੁਲਿਸ ਕਪਤਾਨ (ਆਈ)   ਖੰਨਾ ਹਾਜਿਰ ਸਨ