ਵਾਰਡ ਨੰਬਰ-26 ਦੇ ਕੌਂਸਲਰ ਰਾਜਿੰਦਰ ਸਿੰਘ ਜੀਤ ਵੱਲੋਂ ਵਾਰਡ 'ਚ ਬੂਟੇ ਲਗਾਉਣ ਲਈ 300 ਟ੍ਰੀ ਗਾਰਡ
ਤਿਆਰ ਕੀਤੇ ਗਏ ਹਨ। ਇਹ ਟ੍ਰੀ ਗਾਰਡ ਉਦਯੋਗਪਤੀ ਵਰਿੰਦਰ ਗੁੱਡੂ ਵੱਲੋਂ ਸਹਿਯੋਗ ਕੀਤਾ ਗਿਆ ਹੈ। ਰਾਜਿੰਦਰ ਸਿੰਘ ਜੀਤ ਨੇ ਕਿਹਾ ਕਿ ਸ਼ਹਿਰ 'ਚ ਅਵਾਰਾਂ ਪਸ਼ੂਆਂ ਦੀ ਭਰਮਾਰ ਹੈ। ਇਹ ਅਵਾਰਾ ਪਸ਼ੂ ਲੋਕਾਂ ਵੱਲੋਂ ਲਗਾਏ ਜਾਂਦੇ ਬੂਟੇ ਖ਼ਰਾਬ ਕਰ ਦਿੰਦੇ ਹਨ। ਇਸ ਲਈ ਬੂਟਿਆਂ ਦੀ ਸਾਂਭ ਸੰਭਾਲ ਲਈ ਉਦਯੋਗਪਤੀ ਵਰਿੰਦਰ ਗੁੱਡੂ ਦੇ ਸਹਿਯੋਗ ਨਾਲ ਆਪਣੇ ਹੱਥੀ ਟ੍ਰੀ ਗਾਰਡ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਸਮੇਂ ਦੀ ਲੋੜ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਾਰਡ 'ਚ ਬੂਟੇ ਲਗਾਏ ਜਾਣਗੇ ਤੇ ਇੰਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇਗੀ। ਇਸ ਮੌਕੇ ਰਘੂਇੰਦਰ ਸ਼ਰਮਾ ਆਦਿ ਹਾਜ਼ਰ ਸਨ।