Tuesday, September 3, 2019

ਅਖਿਲ ਭਾਰਤ ਹਿੰਦੂ ਮਹਾਂਸਭਾ ਵੱਲੋਂ ਮੰਗਲਵਾਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ


ਖੰਨਾ--
ਸ਼ਹਿਰ ਵਿੱਚ ਅਵਾਰਾ ਘੁੰਮਦੇ ਗਊ ਵੰਸ਼ ਦੀ ਸੰਭਾਲ ਸਰਕਾਰ ਵੱਲੋਂ ਨਾ ਕਰਨ ਦੇ ਰੋਸ ਵੱਜੋਂ ਅਖਿਲ ਭਾਰਤ ਹਿੰਦੂ ਮਹਾਂਸਭਾ ਵੱਲੋਂ ਮੰਗਲਵਾਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਦਿਨ ਬੀਸੀ ਵਿੰਗ ਦੇ ਸੂਬਾ ਪ੍ਰਧਾਨ ਪ੍ਰਦੀਪ ਸਿੰਘ ਬਾਵਾ, ਪੰਜਾਬ ਪ੍ਰਧਾਨ ਹਰਮਨ ਟੀਵਾਣਾ, ਜਨਰਲ ਸਕੱਤਰ ਰਾਜ ਕੁਮਾਰ, ਉੱਤਰ ਭਾਰਤ ਇੰਚਾਰਜ ਦਵਿੰਦਰ ਸਿੰਘ ਰਾਮਗੜੀਆ ਤੇ ਉੱਤਰ ਭਾਰਤ ਦੇ ਜਨਰਲ ਸਕੱਤਰ ਦਿਵਾਕਰ ਕੁਮਾਰ ਭੁੱਖ ਹੜਤਾਲ 'ਤੇ ਬੈਠੇ। ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਊ ਸੈਸ ਦੇ ਨਾਂਅ 'ਤੇ ਲੋਕਾਂ ਤੋਂ ਕਰੋੜਾਂ ਰੁਪਏ ਇੱਕਠੇ ਕੀਤੇ ਜਾਂਦੇ ਹਨ। ਗਊ ਸੈਸ ਦੇ ਨਾਂਅ 'ਤੇ ਲੋਕਾਂ ਦੀ ਨਜਾਇਜ਼ ਲੁੱਟ ਕੀਤੀ ਜਾਂਦੀ ਹੈ। ਇਹ ਅਵਾਰਾ ਪਸ਼ੂਆਂ ਕਰਕੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਤੇ ਜਿਸ ਨਾਲ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ ਪਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਖਿਲ ਭਾਰਤ ਹਿੰਦੂ ਮਹਾਂਸਭਾ ਵੱਲੋਂ ਪ੍ਰਸਾਸ਼ਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਕੋਈ ਹੱਲ ਨਹੀਂ ਕੀਤਾ। ਜਿਸ ਕਰਕੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਜਦੋਂ ਤੱਕ ਪ੍ਰਸਾਸ਼ਨ ਠੋਸ ਹੱਲ ਨਹੀਂ ਕਰਦਾ, ਭੁੱਖ ਹੜਤਾਲ ਜਾਰੀ ਰਹੇਗੀ।