Tuesday, March 10, 2020

ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਰਾਜੇਵਾਲ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਦੀ ਗ੍ਰਾਂਟ ਜਾਰੀ ਕਰਨ ਦੇ ਐਲਾਨ ਨਾਲ ਪਿੰਡ 'ਚ ਖ਼ੁਸ਼ੀ ਦੀ ਲਹਿਰ

ਖੰਨਾ--ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਰਾਜੇਵਾਲ ਨੂੰ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਇੱਕ ਕਰੋੜ ਦੀ ਗ੍ਰਾਂਟ ਜਾਰੀ ਕਰਨ ਦੇ ਐਲਾਨ ਨਾਲ ਪਿੰਡ 'ਚ ਖ਼ੁਸ਼ੀ ਦੀ ਲਹਿਰ ਹੈ। ਪਿੰਡ ਦੇ ਸਰਪੰਚ ਸੁਦਾਗਰ ਸਿੰਘ, ਸਮੂਹ ਪੰਚਾਇਤ ਤੇ ਨਗਰ ਨਿਵਾਸੀਆਂ
ਵੱਲੋਂ ਪੰਜਾਬ ਸਰਕਾਰ, ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਪਿੰਡ ਦੀ ਮਹੱਤਤਾ ਨੂੰ ਦੇਖਦੇ ਹੋਏ ਚੇਅਰਮੈਨ ਸਤਨਾਮ ਸਿੰਘ ਵੱਲੋਂ ਵਿਧਾਇਕ ਗੁਰਕੀਰਤ ਸਿੰਘ ਨੂੰ ਪਿੰਡ ਨੂੰ ਵਿਲੱਖਣ ਬਣਾਉਣ ਲਈ ਯੋਜਨਾ ਉਲੀਕੀ ਤੇ ਪੰਜਾਬ ਸਰਕਾਰ ਤੋਂ ਗ੍ਰਾਂਟ ਦੀ ਮੰਗ ਕੀਤੀ। ਵਿਧਾਇਕ ਕੋਟਲੀ ਵੱਲੋਂ ਇਹ ਮਸਲਾ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਂਦਾ ਤੇ ਗ੍ਰਾਂਟ ਦੀ ਮੰਗ ਕੀਤੀ। ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਸਰਪੰਚ ਸੁਦਾਗਰ ਸਿੰਘ ਨੇ ਕਿਹਾ ਕਿ ਪਿੰਡ ਲਈ ਇੰਨੀ ਗ੍ਰਾਂਟ ਲਿਆਉਣ ਦਾ ਸਿਹਰਾ ਵਿਧਾਇਕ ਕੋਟਲੀ ਤੇ ਚੇਅਰਮੈਨ ਸੋਨੀ ਨੂੰ ਜਾਂਦਾ ਹੈ। ਜਿੰਨਾਂ ਦੀ ਵਿਕਾਸ ਪੱਖੀ ਸੋਚ ਨਾਲ ਪਿੰਡ ਦੀਅ ਕਾਇਆਕਲਪ ਹੋਵੇਗੀ, ਅੱਜ ਤੱਕ ਪਿੰਡ ਲਈ ਅਜਿਹਾ ਕਿਸੇ ਨੇ ਨਹੀਂ ਸੋਚਿਆ ਹੈ। ਇਸ ਮੌਕੇ ਪੰਚ ਅਜਮੇਰ ਸਿੰਘ, ਪੰਚ ਬਲਦੇਵ ਸਿੰਘ, ਪੰਚ ਗੁਰਮੁੱਖ ਸਿੰਘ, ਬਲਜਿੰਦਰ ਸਿੰਘ, ਸਾਬਕਾ ਪੰਚ ਹਰਿੰਦਰ ਸਿੰਘ, ਸਤਨਾਮ ਸਿੰਘ, ਪ੍ਰਧਾਨ ਦੀਦਾਰ ਸਿੰਘ, ਪੰਚ ਅਮਨਦੀਪ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਬਲਵਿੰਦਰ ਕੌਰ, ਹਰਿੰਦਰ ਸਿੰਘ ਸਕੱਤਰ, ਬੁਟਾ ਸਿੰਘ, ਜੱਗਾ ਸਿੰਘ, ਸੰਤਾ ਸਿੰਘ, ਤਨਵੀਰ ਸਿੰਘ, ਯਾਦਵਿੰਦਰ ਸਿੰਘ, ਬਲਜਿੰਦਰ ਸਿੰਘ ਭਿੱਲਾ, ਸਖਜੀਤ ਸਿੰਘ, ਪਾਲ ਸਿੰਘ, ਗੁਰਵਿੰਦਰ ਸਿੰਘ, ਹਰਿੰਦਰ ਸਿੰਘ, ਜਗਦੇਵ ਸਿੰਘ ਪ੍ਰਧਾਨ ਹਾਜ਼ਰ ਸਨ।