Wednesday, August 18, 2021

ਕਲਾਥ ਮਰਚੈਂਟਸ ਐਸੋਸੀਏਸ਼ਨ ਦੀ ਮੀਟਿੰਗ

 ਕਲਾਥ ਮਰਚੈਂਟਸ ਐਸੋਸੀਏਸ਼ਨ ਦੀ ਭਰਵੀਂ ਮੀਟਿੰਗ ਗੋਲਡਨ ਗਰੇਨ ਕਲੱਬ ਖੰਨਾ 'ਚ ਹੋਈ | ਜਿਸ ਵਿਚ ਦੁਕਾਨਦਾਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ 'ਤੇ ਵਿਚਾਰ ਚਰਚਾ ਤੋਂ ਪਹਿਲਾਂ ਦੁਕਾਨਦਾਰਾਂ ਦੇ ਸਵਰਗ ਸਿਧਾਰੇ ਰਿਸ਼ਤੇਦਾਰਾਂ ਨੂੰ 2 ਮਿੰਟ ਦਾ ਮੋਨ ਰੱਖ ਕੇ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ | ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਜਨਰਲ ਸਕੱਤਰ ਅਸ਼ੋਕ ਮਲਹੋਤਰਾ ਨੇ ਐਸੋਸੀਏਸ਼ਨ ਦੀ ਪਿਛਲੀ ਕਾਰਗੁਜ਼ਾਰੀ ਪੜ੍ਹ ਕੇ ਸੁਣਵਾਈ ਤੇ ਖ਼ਜ਼ਾਨਚੀ ਨੇ ਸਾਰੇ ਖਰਚੇ ਵੇਰਵਾ ਵੀ ਸਾਂਝਾ ਕੀਤਾ | ਇਸ ਮੌਕੇ ਐਸੋਸੀਏਸ਼ਨ ਦੀ ਨਵੀਂ ਚੋਣ ਲਈ ਸੁਬੋਧ ਮਿੱਤਲ ਨੇ ਮੌਜੂਦਾ ਪ੍ਰਧਾਨ ਸੂਰਬੀਰ ਸਿੰਘ ਸੇਠੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦਾ ਨਾਮ ਦੋਬਾਰਾ ਪ੍ਰਧਾਨ ਬਣਾਉਣ ਲਈ ਪੇਸ਼ ਕੀਤਾ | ਸੂਰਬੀਰ ਸਿੰਘ ਸੇਠੀ ਨੂੰ ਸਰਬ ਸੰਮਤੀ ਨਾਲ ਫਿਰ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਵਪਾਰ ਮੰਡਲ ਖੰਨਾ ਦੇ ਪ੍ਰਧਾਨ ਕੇ. ਐਲ. ਸਹਿਗਲ ਦੀ ਅਗਵਾਈ ਹੇਠ ਅਤੇ ਸਮੁੱਚੇ ਦੁਕਾਨਦਾਰਾਂ ਨੇ ਸੂਰਬੀਰ ਸਿੰਘ ਸੇਠੀ ਨੂੰ ਸਿਰਪਾਓ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਤੀਜੀ ਵਾਰ ਪ੍ਰਧਾਨ ਬਣਨ ਤੇ ਵਧਾਈਆਂ ਦਿੱਤੀਆਂ | ਇਸ ਮੌਕੇ ਸਮੁੱਚੇ ਦੁਕਾਨਦਾਰਾਂ ਨੇ ਇਕ ਹੋਰ ਮਤਾ ਪਾਸ ਕਰ ਕੇ ਕੇ. ਐਲ. ਸਹਿਗਲ ਨੂੰ ਮੁੱਖ ਸਰਪ੍ਰਸਤ ਤੇ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ | ਇਸ ਮੌਕੇ ਅਸ਼ੋਕ ਮਲਹੋਤਰਾ, ਅੋਮ ਪ੍ਰਕਾਸ਼ ਉਮੀ, ਸਤਪਾਲ ਸਚਦੇਵਾ, ਸੁਰੇਸ਼ ਬੰਟੀ ਗੋਹ, ਅਨਿਲ ਮਿੱਤਲ, ਸੁਬੋਧ ਗੁਪਤਾ, ਟੀਟੂ ਭਾਟੀਆ, ਹੈਪੀ ਭਾਟੀਆ, ਅਸ਼ੋਕ, ਹਨੀ ਗੁਪਤਾ, ਰਾਜਾ ਸੇਠੀ, ਟੀਨੂ ਸਹਿਗਲ, ਸੰਜੇ ਗੁਲਸ਼ਨ ਰਾਜੇਵਾਲੀਆ, ਅਵਤਾਰ ਸਿੰਘ ਕੈਂਥ, ਰਿੱਚੀ ਚੰਡੋਕ, ਸੰਜੇ ਮਲਹੋਤਰਾ, ਕੁਕ ਬਖਸੀ, ਆਸ਼ੂ ਕਾਲੀਆ, ਅਵਨੀਤ ਨਰੂਲਾ, ਰਾਮ ਨਾਥ ਮਲਹੋਤਰਾ, ਸੁਭੇਘ ਸਿੰਘ ਕੋਹਲੀ, ਰਾਮ ਸਰਚ ਨਰੂਲਾ, ਤਰਨਜੀਤ ਸਿੰਘ ਕੋਹਲੀ, ਮਹਿੰਦਰ ਸਿੰਘ ਭਾਟੀਆ, ਵਿਜੈ ਕੁਮਾਰ, ਮੋਹਣਜੀਤ ਸਿੰਘ ਭਾਟੀਆ, ਬੀਨੂ ਭਾਟੀਆ, ਸੁਰਿੰਦਰ ਅਰੋੜਾ , ਬਲਵਿੰਦਰ ਸਿੰਘ, ਰਵਿੰਦਰ ਬੰਟੀ, ਗੁਰਦਾਸ ਸਿੰਘ, ਪਵਨ ਸਚਦੇਵਾ, ਹਰਪ੍ਰੀਤ ਸਿੰਘ ਪਿੰ੍ਰਸ, ਅਜੈ ਸਚਦੇਵਾ, ਦਰਸ਼ਨ ਛਾਬੜਾ, ਸਤਿਨਾਮ ਸਿੰਘ ਕਲਸੀ, ਭਾਈ ਗੁਰਦਾਸ ਸਿੰਘ ਅਤੇ ਸਤਵਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ |ਲੋਕ ਚਰਚਾ ਕਿਆ ਬਾਤ