ਕੈਬਨਿਟ ਮੰਤਰੀ ਬਣਨ ਉਪਰੰਤ ਗੁਰਕੀਰਤ ਸਿੰਘ ਨੇ ਆਪਣੇ ਹਲਕੇ ਖੰਨਾ ਦਾ ਪਹਿਲਾਂ ਦੌਰਾ ਕਰਨ ਦਾ ਅਧਿਕਾਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ | ਉਹ 2 ਅਕਤੂਬਰ 2021 ਨੂੰ ੂ ਈਸੜੂ ਅਤੇ ਇਕੋਲਾਹਾ ਜ਼ੋਨ ਦੇ ਪਿੰਡ ਵਾਸੀਆਂ ਨੂੰ ੂ 11 ਵਜੇ ਮਿਲਣਗੇ | ਇਹ ਮੁਲਾਕਾਤ ਈਸੜੂ ਦੇ ਇਕ ਮੈਰਿਜ ਪੈਲੇਸ ਵਿਚ ਹੋਵੇਗੀ | ਸ਼ਾਮ ਨੂੰ 4 ਵਜੇ ਗੁਰਕੀਰਤ ਖੰਨਾ ਸ਼ਹਿਰ ਵਾਸੀ ਨੇਤਾਵਾਂ, ਵਰਕਰਾਂ, ਆਮ ਲੋਕਾਂ ਅਤੇ ਉਦਯੋਗਪਤੀਆਂ ਨੂੰ ਸਥਾਨਕ ਯੂ. ਕੇ. ਪੈਲੇਸ ਵਿਚ ਮਿਲਣਗੇ | ਜਦੋਂ ਕਿ 3 ਅਕਤੂਬਰ ਨੂੰ ੂ ਸਵੇਰੇ 11 ਵਜੇ ਲਲਹੇੜੀ ਵਿਚ ਅਤੇ ਸ਼ਾਮੀ 4.30 ਵਜੇ ਬੀਜਾ ਵਿਖੇ ਵਰਕਰਾਂ ਅਤੇ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ | ਇਹ ਜਾਣਕਾਰੀ ਉਨ੍ਹਾਂ ਦੇ ਪੀ. ਏ. ਹਰਿੰਦਰ ਸਿੰਘ ਰਿੰਟਾ ਕਨੇਚ ਨੇ ਦਿੱਤੀ | ਗੌਰਤਲਬ ਹੈ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ, ਹਰਿੰਦਰ ਸਿੰਘ ਰਿੰਟਾ ਅਤੇ ਕੁੱਝ ਹੋਰ ਕਾਂਗਰਸੀ ਨੇਤਾਵਾਂ ਨੇ ਪੰਜਾਬ ਦੇ ਨਵੇਂ ਸਨਅਤ ਮੰਤਰੀ ਗੁਰਕੀਰਤ ਸਿੰਘ ਨੂੰ ਬੁਕੇ ਭੇਟ ਕਰਕੇ ਵਧਾਈ ਦਿੱਤੀ | ਜਦੋਂ ਕਿ ਨਗਰ ਕੌਂਸਲ ਖੰਨਾ ਦੇ ਮੀਤ ਪ੍ਰਧਾਨ ਅਤੇ ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ ਨੇ ਵੀ ਵੱਖਰੇ ਤੌਰ 'ਤੇ ਗੁਰਕੀਰਤ ਨਾਲ ਮੁਲਾਕਾਤ ਕਰ ਕੇ ਖੰਨਾ ਸ਼ਹਿਰ ਅਤੇ ਨਗਰ ਕੌਂਸਲ ਦੇ ਮਸਲਿਆ ਬਾਰੇ ਵਿਚਾਰ ਵਟਾਂਦਰਾ ਕੀਤਾ |ਲੋਕ ਚਰਚਾ ਖੰਨਾ ਜਿਲਾ ਕਦੋਂ