ਸ੍ਰ਼ੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਖੰਨਾ ਤੋਂ ਉਮੀਦਵਾਰ ਜਸਦੀਪ ਕੌਰ ਯਾਦੂ ਵੱਲੋਂ ਮੰਗਲਵਾਰ ਨੂੰ ਵਾਰਡ ਨੰਬਰ 19 ’ਚ ਪਾਰਟੀ ਵਰਕਰਾਂ ਨਾਲ ਵਿਚਾਰਾਂ ਕੀਤੀਆਂ ਗਈਆਂ। ਬੈਠਕ ਦੌਰਾਨ ਵਾਰਡ ਦੀਆਂ ਵੱਡੀ ਗਿਣਤੀ ’ਚ ਔਰਤਾਂ ਨੇ ਸਮੂਲੀਅਤ ਕੀਤੀ। ਯਾਦੂ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ 13 ਨੁਕਾਤੀ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਮੀਦਵਾਰ ਜਸਦੀਪ ਕੌਰ ਯਾਦੂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਵੱਲੋਂ ਆਪਣੇ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ 100 ਫੀਸਦੀ ਪੂਰਾ ਕੀਤਾ। ਸੁਖਬੀਰ ਸਿੰਘ ਕਹਿਣੀ ਤੇ ਕਥਨੀ ਦੇ ਪੱਕੇ ਆਗੂ ਵੱਜੋਂ ਜਾਣੇ ਜਾਂਦੇ ਹਨ। ਇਸ ਲਈ ਪੰਜਾਬ ਦੇ ਲੋਕਾਂ ਨਾਲ 13 ਨੁਕਾਤੀ ਪ੍ਰੋਗਰਾਮ ’ਚ ਕੀਤੇ ਵਾਅਦੇ ਸਰਕਾਰ ਬਣਨ ’ਤੇ ਪੂਰੇ ਕੀਤੇ ਜਾਣਗੇ। ਕਾਂਗਰਸ ਤੇ ਆਪ ਵਰਗੀਆਂ ਝੂਠੀਆਂ ਗੱਲਾਂ ਨਹੀਂ ਕੀਤੀਆਂ ਜਾਣਗੀਆਂ। ਪੰਜਾਬ ਦੇ ਲੋਕਾਂ ਨੂੰ ਵੀ ਸੁਖਬੀਰ ਸਿੰਘ ’ਤੇ ਯਕੀਨ ਹੈ। ਉਨ੍ਹਾਂ ਸਮੂਹਲ ਔਰਤਾਂ ਨੂੰ ਚੋਣਾਂ ਦੌਰਾਨ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹਰਜੀ਼ਤ ਸਿੰਘ ਭਾਟੀਆ, ਕੌਂਸਲਰ ਰੂਬੀ ਭਾਟੀਆ, ਕੌਂਸਲਰ ਤਲਵਿੰਦਰ ਕੌਰ ਰੋਸ਼ਾ, ਸਵਰਨਜੀਤ ਕੌਰ,
ਆਦਿ ਹਾਜ਼ਰ ਸਨ।