Saturday, July 9, 2022

ਰੁੱਖ ਲਗਾਓ, ਵਾਤਾਵਰਣ ਬਚਾਓ’ ਸੰਸਥਾ ਨੇ ਏ ਐਸ ਗਰੁੱਪ ਆਫ਼ ਇੰਸਟੀਚਿਊਟ ’ਚ ਲਗਾਏ ਵੱਖ ਵੱਖ ਕਿਸਮਾਂ ਦੇ ਬੂਟੇ



 ਇਲਾਕੇ ਦੇ ਉਘੇ ਵਿੱਦਿਅਕ ਅਦਾਰੇ ਏ ਐਸ ਗਰੁੱਪ ਆਫ਼ ਇੰਸਟੀਚਿਊਸ਼ਨਜ, ਸਮਰਾਲਾ ਰੋਡ ਖੰਨਾ ਵਿਖੇ ਰੈੱਡ ਰੀਬਨ ਕਲੱਬ ਅਤੇ ਐਨ. ਐਸ. ਐਸ. ਯੁਨਿਟ ਵਲੌਂ ‘ਰੁੱਖ ਲਗਾਉ ਵਾਤਾਵਰਣ ਬਚਾਓ’ ਸੰਸਥਾ ਦੇ ਸਹਿਯੋਗ ਨਾਲ ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ’ਚ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਸੰਸਥਾ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਪ੍ਰਿੰਸ ਤੇ ਸਮੂਹ ਮੈਂਬਰਾਂ ਦਾ ਚੌਗਿਰਦੇ ਨੂੰ ਹਰਾ ਭਰਾ ਰੱਖਣ ਦੇ ਉਦੇਸ਼ ਵਜੋਂ ਇੰਸਟੀਚਿਊਸ਼ਨਜ ਕੰਪਲੈਕਸ ਅੰਦਰ ਵੱਖ ਵੱਖ ਥਾਵਾਂ ’ਤੇ ਬੂਟੇ ਲਗਾਉਣ ਲਈ ਧੰਨਵਾਦ ਕੀਤਾ। ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਸੰਸਥਾ ਵੱਲੋਂ ਕੀਤੇ ਜਾ ਕਾਰਜ ਦੀ ਸ਼ਲਾਘਾ ਕਰਦੇ ਕਿਹਾ ਕਿ ‘ਰੁੱਖ ਲਗਾਉ ਵਾਤਾਵਰਣ ਬਚਾਉ’ ਸੰਸਥਾ ਵਾਤਾਵਰਣ ਬਚਾਉਣ ਲਈ ਨੇਕ ਕਾਰਜ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਵਿਅਕਤੀ ਨੂੰ ਜਾਗਰੂਕ ਹੋ ਕੇ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਗਲੋਬਲ ਵਾਰਮਿੰਗ ਦੇ ਮੰਡਰਾਉਂਦੇ ਖਤਰੇ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਹਰੇਕ ਮਨੁੱਖ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਪ੍ਰਿੰਸ ਨੇ ਏ ਐਸ ਗਰੁੱਪ ਆਫ਼ ਇੰਸ


ਟੀਚਿਊਸ਼ਨਜ  ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ, ਸਮੂਹ ਸਟਾਫ਼ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਮੂਹ ਅਹੁਦੇਦਾਰਾਂ ਦਾ ਵਾਤਾਵਰਣ ਬਚਾਉਣ ਲਈ ਸੰਸਥਾ ਵੱਲੋਂ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ। ਪ੍ਰਿੰਸ ਨੇ ਕਿਹਾ ਕਿ ਅਜੇ ਮੌਕਾ ਹੈ ਕਿ ਹਰੇਕ ਮਨੁੱਖ ਵੱਧ ਤੋਂ ਵੱਧ ਬੂਟੇ ਲਗਾ ਕੇ ਤੇ ਉਹਨਾਂ ਦੀ ਦੇਖਭਾਲ ਕਰਕੇ ਵਾਤਾਵਰਣ ਨੂੰ ਬਚਾਉਣ ’ਚ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ। ਉਹਨਾਂ ਕਿਹਾ ਕਿ ਹਰਿਆਵਲ ਲਹਿਰ ਤਹਿਤ ਤੇ ਵਾਤਾਵਰਣ ਨੂੰ ਬਚਾਉਣ ਲਈ ਪੰਜਾਬ ’ਚ ਸੰਸਥਾਂਵਾਂ ਨੂੰ ਵੱਡੇ ਪੱਧਰ ਤੇ ਟ੍ਰੀ ਪਲਾਂਟੇਸ਼ਨ  ਕਰਨ ਦਾ ਟੀਚਾ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ‘ਰੁੱਖ ਲਗਾਉ ਵਾਤਾਵਰਣ ਬਚਾਓ’ ਸੰਸਥਾ ਦੇ ਹਰਪ੍ਰੀਤ ਸਿੰਘ ਪ੍ਰਿੰਸ, ਪਰਮਜੀਤ ਸਿੰਘ ਪੰਮੀ, ਸ਼ੇਰ ਸਿੰਘ, ਅਸ਼ਵਨੀ ਸ਼ਰਮਾ, ਧਰਮਵੀਰ ਸ਼ਰਮਾ, ਇਸ਼ਵਿੰਦਰ ਸਿੰਘ ਹੈਪੀ, ਰਮੇਸ਼ ਸ਼ਰਮਾ, ਲੱਕੀ ਵਰਮਾ, ਬੂਟਾ ਸਿੰਘ ਲੱਧੜ ਤੇ ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ, ਸਟਾਫ਼ ਮੈਂਬਰ ਅਰਜੁਨ ਧੱਮੀ, ਹਰਨੀਤ, ਸਾਗਰ ਗੁਪਤਾ, ਰਾਜਵੰਤ ਕੌਰ, ਹਿਮਾਨਸ਼ੀ, ਮਨਜੋਤ ਕੌਰ, ਪੂਜਾ, ਦਿਲਪ੍ਰੀਤ ਸਿੰਘ, ਗੁਰਦੀਪ ਸਿੰਘ ਆਦਿ ਵੀ ਹਾਜਰ ਸਨ।

ਇਸੇ ਦੌਰਾਨ ਕਾਲਜ ਪ੍ਰਬੰਧਕੀ ਕਮੇਟੀ ਪ੍ਰਧਾਨ ਸ਼ਮਿੰਦਰ ਸਿੰਘ ਅਤੇ ਜਨਰਲ ਸਕੱਤਰ ਬਰਿੰਦਰ ਡੈਵਿਟ ਐਡਵੋਕੇਟ ਨੇ ‘ਰੁੱਖ ਲਗਾਉ ਵਾਤਾਵਰਣ ਬਚਾਉ’ ਸੰਸਥਾ ਵੱਲੋਂ ਇੰਸਟੀਚਿਊਟ ’ਚ ਬੂਟੇ ਲਗਾਉਣ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਹੈ।