Thursday, November 10, 2022

ਕਾਮੇ ਪਾਣੀ ਦੀ ਟੈਂਕੀ ਉਪਰ ਚੜ੍ਹੇ

 ਪੰਜਾਬ ਭਰ ਚ  ਜਲ ਸਪਲਾਈ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈਕੇ  ਪਾਣੀ ਦੀਆਂ ਟੈਂਕੀਆਂ ਉਪਰ ਚੜ੍ਹ ਕੇ ਰੋਸ ਮੁਜਾਹਰਾ ਕੀਤਾ। ਖੰਨਾ ਦੇ ਪਿੰਡ ਬਰਧਾਲਾਂ ਵਿਖੇ ਜਲ ਸਪਲਾਈ ਕਾਮੇ ਪਾਣੀ ਦੀ ਟੈਂਕੀ ਉਪਰ ਚੜ੍ਹੇ।ਯੂਨੀਅਨ ਆਗੂਆਂ ਨੇ ਕਿਹਾ ਕਿ ਵੱਖ ਵੱਖ ਜਿਲ੍ਹਿਆਂ ਚ ਤਨਖਾਹ ਵੀ ਵੱਖ ਵੱਖ ਦਿੱਤੀ ਜਾ ਰਹੀ ਹੈ। ਖੰਨਾ ਬਲਾਕ ਚ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਤਿੰਨ ਮਹੀਨੇ ਤੋਂ ਫੰਡਾਂ ਦੇ ਬਕਾਏ ਨਹੀਂ ਦਿੱਤੇ ਗਏ। ਤਨਖਾਹ ਚ ਵਾਧੇ ਅਤੇ ਫੰਡਾਂ ਦੀ ਰਕਮ ਲੈਣ ਖਾਤਰ ਓਹਨਾਂ ਨੂੰ ਟੈਂਕੀਆਂ ਉਪਰ ਚੜਨਾ ਪਿਆ।