Monday, August 28, 2023

ਪੰਜਾਬੀ ਸਾਹਿਤ ਅਕਾਡਮੀ ਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਸਭ ਕਿਤਾਬਾਂ ਇਕੱਠੀਆਂ ਛਾਪ ਕੇ ਸੁਨਹਿਰੀ ਇਤਿਹਾਸ ਸੰਭਾਲਿਆ- ਸੁਖਜਿੰਦਰ ਸਿੰਘ ਰੰਧਾਵਾ






ਲੁਧਿਆਣਾ : 28 ਅਗਸਤ  


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਸਟਰ ਤਾਰਾ ਸਿੰਘ ਵੱਲੋਂ ਲਿਖੀਆਂ ਗਈਆਂ

ਸੱਤ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ। ਪੁਸਤਕਾਂ ਲੋਕ-ਅਰਪਣ ਕਰਦਿਆਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ,

ਲੁਧਿਆਣਾ ਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਸੱਤ ਕਿਤਾਬਾਂ ਇਕੱਠੀਆਂ ਛਾਪ ਕੇ ਸੁਨਹਿਰੀ ਇਤਿਹਾਸ ਸਾਂਭ ਲਿਆ ਹੈ। ਮਾਸਟਰ ਤਾਰਾ

ਸਿੰਘ ਸਿਰਫ਼ ਸਿਆਸੀ ਆਗੂ ਨਹੀਂ ਬਲਕਿ ਇਕ ਰਾਸ਼ਟਰਵਾਦੀ ਸਿੱਖ ਨੇਤਾ ਸਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਸਿੱਖ ਪਛਾਣ ਨੂੰ ਸਥਾਪਿਤ ਕਰਨ ਦੇ ਨਾਲ ਨਾਲ ਜੰਗੇ ਆਜ਼ਾਦੀ ਵਿਚ ਵੀ ਵੱਡੀ  ਭੂਮਿਕਾ ਨਿਭਾਈ।

ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਨਾਵਲ ਪ੍ਰੇਮ ਲਗਨ ਤੇ ਬਾਬਾ ਤੇਗਾ ਸਿੰਘ ਵਿੱਚੋਂ  ਉਨ੍ਹਾਂ ਦੀ ਦੂਰ-ਅੰਦੇਸ਼ ਸੋਚ ਤੇ ਵਿਲੱਖਣ ਸ਼ਖ਼ਸੀਅਤ ਸਾਫ਼

ਨਜ਼ਰ ਆਉਂਦੀ ਹੈ। 

ਉਨ੍ਹਾਂ ਕਿਹਾ ਕਿ ਇਹ ਵੱਡੇ ਕਾਰਜ ਲਈ ਜਿਨ੍ਹਾਂ ਸੰਸਥਾਵਾਂ ਦੀ

ਜ਼ਿੰਮੇਵਾਰੀ ਸੀ ਉਹ ਆਪਣਾ ਫ਼ਰਜ਼ ਨਹੀਂ ਨਿਭਾ ਰਹੀਆਂ। ਚੰਗੀ ਗੱਲ ਇਹ ਹੈ ਕਿ ਲੇਖਕਾਂ ਦੀ ਸਿਰਮੌਰ ਜਥੇਬੰਦੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਇਹ ਕਾਰਜ ਸੀਮਿਤ ਸਾਧਨਾਂ ਦੇ ਬਾਵਜੂਦ ਕੀਤਾ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਰਗੀਆਂ 

ਸੰਸਥਾਵਾਂ ਨੂੰ ਲਗਾਤਾਰ ਉਤਸ਼ਾਹਤ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੀਆਂ ਵਰਤਮਾਨ ਸਮੱਸਿਆਵਾਂ ਦੇ ਹੱਲ ਲਈ ਲੋਕਾਂ, ਸਿਆਸਤਦਾਨਾਂ ਤੇ ਮੀਡੀਆ ਨੂੰ ਸੰਵੇਦਨਸ਼ੀਲ ਬਣਾਉਣ ਲਈ ਸਰਗਰਮ ਹੋਣ ਦੀ ਅਪੀਲ ਕੀਤੀ। ਸਃ ਰੰਧਾਵਾ ਨੇ ਦੱਸਿਆ ਕਿ ਮੇਰੇ ਦਾਦਾ ਜੀ ਅਤੇ ਮਾਸਟਰ ਤਾਰਾ ਸਿੰਘ ਜੀ ਖਾਲਸਾ ਕਾਲਿਜ ਅੰਮ੍ਰਿਤਸਰ ਵਿੱਚ ਇਕੱਠੇ ਪੜ੍ਹਦੇ ਰਹੇ ਹੋਣ ਕਰਕੇ ਸਾਡੇ ਪਰਿਵਾਰ ਵਿੱਚ ਸਤਿਕਾਰਤ ਰਿਸ਼ਤੇ ਨਾਲ ਜਾਣੇ ਜਾਂਦੇ ਸਨ। ਉਹ ਸਾਡੇ ਪੁਰਖੇ ਨਨਕਾਣਾ ਸਾਹਿਬ ਸਾਕੇ ਦੇ ਪਹਿਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਕਾਰਨ ਵੀ ਰੰਧਾਵਾ ਪਰਿਵਾਰ ਨੂੰ ਬਹੁਤ ਸਨੇਹ ਦਿੰਦੇ ਸਨ। 

ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਪਣਾ ਝੋਨਾ ਪੱਕਣ ਤੇ ਵਿਕਣ ਸਾਰ ਉਹ ਇੱਕ ਲੱਖ ਰੁਪਿਆ ਅਕਾਡਮੀ ਨੂੰ ਭੇਜਣਗੇ ਤੇ ਨਾਲ ਹੀ ਇੱਕ ਮਹੀਨੇ ਦੀ ਵਿਧਾਇਕ ਵਜੋਂ ਮਿਲਦੀ ਤਨਖਾਹ ਵਿੱਚੋਂ ਵੀ ਇੱਕ ਲੱਖ ਰੁਪਿਆ ਦੇਣਗੇ। 

ਸਃ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਗੁਰੂ ਨਾਨਕ ਦੇਵ ਯੂਨਵਿਰਸਿਟੀ ਦੇ ਸਾਬਕਾ ਵੀ ਸੀ ਤੇ ਸਮਾਗਮ ਦੇ ਪ੍ਰਧਾਨ

ਡਾ. ਸ.ਪ. ਸਿੰਘ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ

ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਮਾਸਟਰ ਤਾਰਾ ਸਿੰਘ ਜੀ ਦੀ ਦੋਹਤਰੀ ਬੀਬੀ

ਕਿਰਨਜੋਤ ਕੌਰ,ਦੋਹਤਰੇ ਸ. ਮਨਬੀਰ ਸਿੰਘ, ਪੁਸਤਕਾਂ ਦੀ ਸੰਪਾਦਕ ਤੇ ਦੋਹਤ ਨੂੰਹ ਡਾਃ ਜਸਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ

ਕਾਰਜਕਾਰੀ ਕਮੇਟੀ ਦੇ ਮੈਂਬਰਾਂ ਹਰਬੰਸ ਮਾਲਵਾ, ਪਰਮਜੀਤ ਕੌਰ ਮਹਿਕ, ਸਕੱਤਰ ਗੁਰਚਰਨ ਕੌਰ ਕੋਚਰ ਨੇ ਮਾਸਟਰ ਤਾਰਾ ਸਿੰਘ ਦੀਆਂ ਲਿਖੀਆਂ ਪੁਸਤਕਾਂ ਮੇਰੀ

ਯਾਦ, ਪ੍ਰੇਮ ਲਗਨ, ਗ੍ਰਹਿਸਤ-ਧਰਮ ਸਿਖਿਆ, ਪਿਰਮ ਪਿਆਲਾ, ਮੇਰਾ ਸਫ਼ਰਨਾਮਾ, ਕਿਉਂ ਵਰਨੀ

ਕਿਵ ਜਾਣਾ ਤੇ ਬਾਬਾ ਤੇਗ਼ਾ ਸਿੰਘ ਲੋਕ-ਅਰਪਣ ਕੀਤੀਆਂ। ਸਾਬਕਾ ਮੰਤਰੀ ਸਃ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਸਃ ਕੁਲਦੀਪ ਸਿੰਘ ਵੈਦ ਤੇ ਹਾਊਸਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਕ ਕ ਬਾਵਾ ਵੀ ਹਾਜ਼ਰ ਸਨ। 

ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ,ਜਨਰਲ

ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ

ਕਿ ਪੰਜਾਬੀ ਸਾਹਿਤ, ਵਿਰਸੇ ਤੇ ਇਤਿਹਾਸ ਨੂੰ ਸਾਂਭਣਾ ਪੰਜਾਬੀ ਸਾਹਿਤ ਅਕਾਡਮੀ ਦਾ ਸਥਾਪਨਾ ਸਾਲ 1954 ਤੋਂ ਹੀ ਇਤਿਹਾਸ ਰਿਹਾ ਹੈ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ

ਸਿੰਘ ਜੌਹਲ ਨੇ  ਆਖਿਆ ਕਿ ਮਾਸਟਰ ਤਾਰਾ ਸਿੰਘ ਜੀ

ਰਾਜਨੀਤੀ ਅਤੇ ਸਾਹਿਤ ਦੀ ਉੱਚ-ਦੁਮਾਲੜੀ ਸ਼ਖ਼ਸੀਅਤ ਸਨ ਜਿਨ੍ਹਾਂ ਦੀਆਂ ਪੁਸਤਕਾਂ ਛਾਪ ਕੇ

ਅਕਾਡਮੀ ਨੇ ਆਪਣਾ ਫ਼ਰਜ਼ ਨਿਭਾਇਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਤੇ ਸਮਾਗਮ ਦੇ ਪ੍ਰਧਾਨ ਡਾ. ਸ. ਪ. ਸਿੰਘ ਨੇ ਕਿਹਾ ਕਿ

ਮਾਸਟਰ ਤਾਰਾ ਸਿੰਘ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ। ਉਹ ਇਕ ਦੂਰ-ਦ੍ਰਿਸ਼ਟੀ ਵਾਲੇ ਆਗੂ ਤੇ ਵਿਦਵਾਨ ਸਨ। ਉਨ੍ਹਾਂ ਆਖਿਆ ਕਿ ਬਚਪਨ ਵਿੱਚ ਮੈਨੂੰ ਮਾਸਟਰ ਜੀ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਰਿਹਾ ਹੈ। 

ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਸਃ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰਾਪਤ ਗਰਾਂਟ ਨਾਲ ਛਪੀਆਂ ਇਨ੍ਹਾਂ ਸੱਤ  ਪੁਸਤਕਾਂ ਰਾਹੀਂ ਮਾਸਟਰ ਤਾਰਾ ਸਿੰਘ ਜੀ  ਦੀ ਵਿਦਵਤਾ ਪ੍ਰਗਟ ਹੁੰਦੀ

ਹੈ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਪੁਸਤਕ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ  ਕਿ ਇਹ ਕਿਤਾਬਾਂ ਕਦੇ ਪ੍ਰਕਾਸ਼ਿਤ ਨਾ ਹੋ ਸਕਦੀਆਂ ਜੇਕਰ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ ਸਹਿਯੋਗ ਨਾ ਦੇਂਦਾ। ਇਨ੍ਹਾਂ ਪੁਸਤਕਾਂ ਨੂੰ ਸੰਪਾਦਤ ਕਰਨ ਲਈ ਮਾਸਟਰ ਤਾਰਾ ਸਿੰਘ ਜੀ ਦੀ ਦੇਹਤ ਨੂੰਹ ਡਾਃ 

ਜਸਪ੍ਰੀਤ ਕੌਰ ਦਾ ਉਨ੍ਹਾਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਪੁਸਤਕਾਂ ਦੀ ਸੰਪਾਦਕ ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਵੱਡਮੁੱਲੇ ਕਾਰਜ ਦੀ ਸੰਪਾਦਨਾ ਲਈ ਮੈਨੂੰ ਚੁਣਿਆ ਗਿਆ। ਉਨ੍ਹਾਂ ਨੇ ਮਾਸਟਰ

ਤਾਰਾ ਸਿੰਘ ਦੀਆਂ 7 ਨਵ-ਪ੍ਰਕਾਸ਼ਿਤ ਪੁਸਤਕਾਂ ਬਾਰੇ ਸੰਖੇਪ ਵਿਚ ਚਾਨਣਾ ਪਾਇਆ। 

ਮਾਸਟਰ ਤਾਰਾ ਸਿੰਘ ਜੀ ਦੀ ਦੇਹਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਮਾਸਟਰ ਤਾਰਾ ਸਿੰਘ ਦਾ ਰਿਣ ਮੋੜਨ ਲਈ ਜੋ

ਕੰਮ ਪੰਥਕ ਸੰਸਥਾਵਾਂ ਨੂੰ ਕਰਨੇ ਚਾਹੀਦੇ ਸਨ ਉਹ ਵਡਮੁੱਲਾ ਕਾਰਜ ਪੰਜਾਬੀ ਸਾਹਿਤ

ਅਕਾਡਮੀ, ਲੁਧਿਆਣਾ ਨੇ ਕਰਕੇ ਵਿਖਾਇਆ ਹੈ। ਮਾਸਟਰ ਤਾਰਾ ਸਿੰਘ ਦੀਆਂ ਲਿਖਤਾਂ ਨੂੰ ਏਨਾ ਸੁੰਦਰ ਛਾਪ ਕੇ ਲਿਖਤਾਂ ਨੂੰ ਗੌਰਵ ਪ੍ਰਦਾਨ

ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਸਟਰ ਜੀ ਦੀਆ ਇਹ ਪੁਸਤਕਾਂ ਛਪਣ ਨਾਲ ਰਲਾਵਟ ਵਾਲੀਆਂ ਪ੍ਰਕਾਸ਼ਨਾਵਾਂ ਨੂੰ ਲੋਕ ਆਪ ਹੀ ਰੱਦ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਮਾਸਟਰ ਜੀ ਦਾ ਨਾਵਲ ਪ੍ਰੇਮ ਲਗਨ ਉਹ ਪਾਕਿਸਤਾਨ ਤੋਂ ਦਯਾਲ ਸਿੰਘ ਲਾਇਬਰੇਰੀ ਲਾਹੌਰ ਦੀ ਮਦਦ ਨਾਲ ਫੋਟੋ ਕਾਪੀ ਰੂਪ ਵਿੱਚ ਹਾਸਲ ਕਰ ਸਕੇ, ਜਿਸ ਨੂੰ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ। ਉਨ੍ਹਾਂ ਕਿਹਾ ਕਿ ਮਾਸਟਰ ਜੀ ਦੀਆਂ ਲਿਖਤਾਂ ਨੂੰ ਕੌਮੀ ਵਿਰਾਸਤ ਵਾਂਗ ਪੜ੍ਹਨ ਦੀ ਲੋੜ ਹੈ। ਇਸ ਮੌਕੇ ਮਾਸਟਰ ਤਾਰਾ ਸਿੰਘ ਜੀ ਦੀ ਦੋਹਤਰੀ ਬੀਬੀ ਕਿਰਨਜੋਤ ਕੌਰ, ਦੋਹਤਰੇ ਸਃ ਮਨਬੀਰ ਸਿੰਘ ਕੇ ਦੋਹਤ ਨੂੰਹ ਡਾਃ ਜਸਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ,

ਕਾਰਜਕਾਰਨੀ ਮੈਬਰ ਹਰਦੀਪ ਢਿੱਲੋਂ ਅਬੋਹਰ,ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਕੇ. ਸਾਧੂ ਸਿੰਘ, ਹਰਬੰਸ

ਮਾਲਵਾ, ਮਨਜਿੰਦਰ ਸਿੰਘ ਧਨੋਆ, ਪਰਮਜੀਤ ਕੌਰ ਮਹਿਕ, ਸੁਰਿੰਦਰ ਦੀਪ, ਪਰਮਜੀਤ ਸੋਹਲ, ਦੀਪ ਜਗਦੀਪ ਸਿੰਘ, ਨਜ਼ਰੀਆ ਦੇ ਸੰਪਾਦਕ 

ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੰਤ ਜ਼ਫ਼ਰ, ਮਦਨ ਵੀਰਾ, 

ਨਵਤੇਜ ਗੜਦੀਵਾਲਾ, ਅਮਰਜੀਤ ਸ਼ੇਰਪੁਰੀ, ਡਾਃ ਬਲਵਿੰਦਰ ਸਿੰਘ

ਗਲੈਕਸੀ, ਸਰਬਜੀਤ ਸਿੰਘ ਵਿਰਦੀ, ਕੁਲਵਿੰਦਰ ਕੌਰ ਕਿਰਨ, ਬਲਕੌਰ ਸਿੰਘ ਗਿੱਲ, ਸਤਨਾਮ

ਗਾਹਲੇ, ਸੰਜੀਵ ਕੁਮਾਰ, ਸਤਨਾਮ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ ਚੁੱਘ, ਸੰਪੂਰਨ

ਸਨਮ, ਰਾਜਿੰਦਰ ਸਿੰਘ ਸੰਧੂ, ਮਾਸਟਰ ਤਾਰਾ ਸਿੰਘ ਟਰਸਟ ਲੁਧਿਆਣਾ ਦੇ ਆਗੂ ਸਃ ਬਲਜੀਤ ਸਿੰਘ ਬਿੰਦਰਾ( ਦੁਖੀਆ)ਤੇ ਸਃ ਭੁਪਿੰਦਰ ਸਿੰਘ ਸਿੰਘ ਬਸੰਤ ਰੀਜ਼ਾਰਟਸ  ਸਮੇਤ ਕਾਫ਼ੀ ਗਿਣਤੀ ਵਿਚ ਮਹੱਤਵਪੂਰਨ ਵਿਅਕਤੀ ਹਾਜ਼ਰ ਸਨ।-----Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.