Thursday, September 28, 2023

ਮਹਾਨ ਯੋਧੇ ਸ਼ਹੀਦ ਸਰਦਾਰ ਭਗਤ ਸਿੰਘ ਦੇ 116ਵੇਂ ਜਨਮ ਦਿਹਾੜੇ ਮੌਕੇ ਮੰਡੀ ਗੋਬਿੰਦਗੜ ਵਿੱਖੇ

 ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਯੋਧੇ ਸ਼ਹੀਦ ਸਰਦਾਰ ਭਗਤ ਸਿੰਘ ਦੇ 116ਵੇਂ ਜਨਮ ਦਿਹਾੜੇ ਮੌਕੇ ਅੱਜ ਮੰਡੀ ਗੋਬਿੰਦਗੜ ਵਿੱਖੇ




ਜੀਪੀਸੀ, ਯੁਵਾ ਖੱਤਰੀ ਸਭਾ ,ਅੰਬੇਦਕਰ ਸੇਵਾ ਸੰਮਤੀ, ਐਸ ਐਨ ਏ ਐਸ ਆਰੀਆ ਸਕੂਲ ਵੱਲੋਂ ਸਾਂਝੇ ਤੌਰ ਤੇ ਸਥਾਨਕ ਇੰਡੋਰ ਸਟੇਡੀਅਮ ਤੋਂ ਮਸ਼ਾਲ ਮਾਰਚ ਕਰਵਾਈ ਗਈ। ਇਸ ਮਸ਼ਾਲ ਮਾਰਚ ਦਾ ਆਰੰਭ ਮੁੱਖ ਮਹਿਮਾਨ ਸ਼੍ਰੀ ਜਤਿਨ ਸੂਦ(ਰੋਇਲ ਗਰੁੱਪ ਆਫ  ਇਡਸਟਰੀਜ) ਵਲੋੰ ਮਸ਼ਾਲ ਬਾਲ ਕੇ ਮਾਰਚ ਨੂੰ  ਰਵਾਨਾ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ, ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਜੀਪੀਸੀ ਐਲੂਮਨੀ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੜੈਚ ਦੀ ਅਗਵਾਈ ’ਚ ਐਨ ਸੀ ਸੀ, ਐਨ ਐਸ ਐਸ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਵੱਧ ਚੜ ਕੇ ਭਾਗ ਲਿਆ। ਇਹ ਮਸ਼ਾਲ ਮਾਰਚ ਇੰਡੋਰ ਸਟੇਡਿਅਮ ਮੰਡੀ ਗੋਬਿੰਦਗੜ ਤੋਂ ਸ਼ੁਰੂ ਹੁੰਦਿਆ ਗਊਸ਼ਾਲਾ ਰੋੜ, ਗੋਲ ਮਾਰਕਿਟ, ਮੇਨ ਬਾਜ਼ਾਰ ਤੋਂ ਹੁੰਦਾ ਹੋਇਆ ਨਗਰ ਕੌਂਸਲ ਦਫਤਰ ਤੋਂ ਵਾਪਿਸ ਸਟੇਡਿਅਮ ਵਿੱਖੇ ਸਮਾਪਤ ਹੋਇਆ। ਸ਼੍ਰੀ ਜਤਿਨ ਸੂਦ ਨੇ ਸੰਬੋਧਿਤ ਕਰਦੇ ਦੱਸਿਆ ਕਿ ਅੱਜ ਸਾਡੇ ਦੇਸ਼ ਲਈ ਬੜੇ ਮਾਣ ਵਾਲਾ ਦਿਨ ਹੈ ਜਦੋਂ ਪੰਜਾਬ ਦੇ ਮਹਾਨ ਕਰਾਂਤੀਕਾਰੀ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ  23 ਸਾਲਾਂ ਦੀ ਉਮਰ ’ਚ ਹੱਸਦਿਆਂ ਹੋਇਆਂ ਫ਼ਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਸਮਾਰੋਹ ਦੌਰਾਨ ਯੁਵਾ ਖੱਤਰੀ ਸਭਾ ਅਤੇ ਅੰਬੇਦਕਰ ਸੇਵਾ ਸੰਮਤੀ ਵੱਲੋਂ ਨਸ਼ਿਆਂ ਵਿਰੋਧੀ ਜਾਗਰੂਕਤਾ ਅਭਿਆਨ ਵੀ ਚਲਾਇਆ ਗਿਆ। ਇਸ ਸਮਾਗਮ ਵਿੱਚ ਬੋਲਦਿਆਂ ਡਾ. ਮਨਮੋਹਨ ਕੌਸ਼ਲ ਨੇ ਕਿਹਾ ਕਿ 23 ਸਾਲ ਦੀ ਉਮਰ ਵਿੱਚ ਫਾਂਸੀ ਤੇ ਚੜ੍ਹਨ ਵਾਲਾ ਇਹ ਮਹਾਨ ਕ੍ਰਾਂਤੀਕਾਰੀ ਯੋਧਾ ਅੱਜ ਵੀ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਇਸ ਲਈ ਨੌਜਵਾਨਾਂ ਨੂੰ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਦੇਸ਼ ਅਤੇ ਸਮਾਜ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਇਨਾਂ ਸ਼ਹੀਦਾਂ ਦੇ ਮਾਰਗ ਤੇ ਚੱਲ ਕੇ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਦਾ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਤੇ ਡਾ. ਅਮਿਤ ਸੰਦਲ ਅਤੇ ਸ਼੍ਰੀ ਨਰਿੰਦਰ ਭਾਟੀਆ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਅਸੀਂ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ, ਸੂਰਬੀਰ ਯੋਧਿਆਂ ਦੀ ਬਦੌਲਤ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਜਿਸ ਲਈ ਸਾਨੂੰ ਸਾਰਿਆਂ ਨੂੰ ਨਸ਼ਿਆਂ ਅਤੇ ਹੋਰ ਕੁਰੀਤੀਆਂ ਦਾ ਰਲ ਮਿਲ ਕੇ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਹਾਜਰ ਵਿਦਿਆਰਥੀਆਂ ਨੇ ਨਸ਼ਾ ਨਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਉੱਤੇ ਭਾਸ਼ਣ ਦਿੱਤੇ ਗਏ। ਡਾ. ਰਾਜਨ ਗੋਇਲ ਨੇ ਇਸ ਦੌਰਾਨ ਕਿਹਾ ਕਿ “ਸਾਨੂੰ ਭਗਤ ਸਿੰਘ ਦੇ ਆਜ਼ਾਦ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੌਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਭਾਰਤ ਸੰਸਾਰ ਦਾ ਉਹ ਦੇਸ਼ ਹੈ ਜਿਥੇ ਮੌਜੂਦਾ ਸਮੇਂ ਨੌਜਵਾਨਾਂ ਦੀ ਗਿਣਤੀ ਸਾਰੇ ਦੇਸ਼ਾਂ ਤੋਂ ਵੱਧ ਹੈ ਤੇ ਨੌਜਵਾਨ ਹੀ ਦੇਸ਼ ਨੂੰ ਤਰੱਕੀ ਦੀ ਲੀਹ ਉਤੇ ਤੋਰ ਸਕਦੇ ਹਨ। ਅਸੀਂ ਸਾਰੇ ਬਹੁਤ ਵਡਭਾਗੀ ਹਾਂ ਅਸੀਂ ਅਜ਼ਾਦ ਭਾਰਤ ਵਿੱਚ ਪੈਦਾ ਹੋਏ ਹਾਂ ਪਰ ਅੱਜ ਦੀ ਨੌਜਵਾਨ ਪੀੜੀ ਇਸ ਸੱਚ ਤੋਂ ਅਣਜਾਨ ਹੈ ਕਿ ਅਜ਼ਾਦੀ ਲੈਣ ਲਈ ਸਾਡੇ ਪੁਰਖਿਆਂ ਨੇ ਕਿਨੇ ਤਸੀਹੇ ਝੱਲੇ ਹਨ ਤੇ ਕਿਨੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਸਮੇਂ ਦੀ ਲੋੜ ਹੈ ਕਿ ਵਿਦਿਆਰਥੀ ਆਪਣੀ ਵਿਰਾਸਤ ਨੂੰ ਨਾ ਵਿਸਾਰਨ ਅਤੇ ਜੀਵਨ ਦੇ ਹਰ ਪਹਿਲੂ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਚੰਗਾ ਯੋਗਦਾਨ ਪਾਉਣ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਉਸਰ ਸਕੇ।“ 

ਸਮਾਗਮ ਤੋਂ ਬਾਅਦ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਲੱਡੂ ਵੰਡੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਮਿਤ ਸੰਦਲ, ਸ਼੍ਰੀ ਨਰਿੰਦਰ ਭਾਟੀਆ ,ਡਾ. ਮਨਮੋਹਨ ਕੌਸ਼ਲ, ਵਰਿੰਦਰ ਵੜੈਚ(ਪ੍ਰਧਾਨ ਜੀਪੀਸੀ), ਡਾ. ਰਾਜਨ ਗੋਇਲ(ਪ੍ਰੌਫੈਸਰ ਮੋਦੀ ਕਾਲਜ ਪਟਿਆਲ਼ਾ), ਜੋਗਿੰਦਰ ਸਿੰਘ ਮੈਣੀ, ਸੰਜੀਵ ਦੱਤਾ, ਐਮ ਸੀ ਪੁਨੀਤ ਗੋਇਲ, ਨੀਲਮ ਰਾਣੀ, ਸੋਨੂੰ ਗੋਬਿੰਦਗੜੀਆ ਸਮੇਤ ਵੱਡੀ ਗਿਣਤੀ ਚ ਸਕੂਲੀ ਵਿਦਿਆਰਥੀ, ਐਨ ਸੀ ਸੀ ਕੈਡਿਟਸ, ਅਧਿਆਪਕ ਅਤੇ ਗੋਬਿੰਦਗੜ ਪੁਲਿਸ ਮੌਜੂਦ ਸੀ।-----Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.