Tuesday, October 24, 2023

ਸਿਰਮੌਰ ਪੱਤਰਕਾਰ ਤੇ ਪੰਜਾਬੀ ਲੇਖਕ ਸੁਰਜਨ ਸਿੰਘ ਜ਼ੀਰਵੀ ਦਾ ਕੈਨੇਡਾ ਵਿੱਚ ਦੇਹਾਂਤ




ਲੁਧਿਆਣਾਃ 25ਅਕਤੂਬਰ


ਇਸਪਾਤੀ ਇਰਾਦੇ ਵਾਲੇ ਪਰ ਹਸਮੁਖ ਪੱਤਰਕਾਰ ਸੁਰਜਨ ਸਿੰਘ ਜ਼ੀਰਵੀ ਜੀ ਦਾ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰੰਟੋ  ਇਲਾਕੇ ਵਿੱਚ ਦੇਹਾਤ ਹੋ ਗਿਆ ਹੈ। ਪੰਜਾਬ ਰਹਿੰਦਿਆਂ ਉਹ ਰੋਜ਼ਾਨਾ ਅਖ਼ਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਸਨ। ਉਨ੍ਹਾਂ ਨੂੰ ਬਾਬਾ ਗੁਰਬਖ਼ਸ਼ ਸਿੰਘ ਬੰਨੂਆਣਾ ਵਾਂਗ ਹੀ ਪੱਤਰਕਾਰਾਂ ਦੇ ਪੱਤਰਕਾਰ ਉਸਤਾਦ ਹੋਣ ਦਾ ਸ਼ਰਫ਼ ਹਾਸਲ ਸੀ। ਇਹ ਜਾਣਕਾਰੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ  ਤੇ ਜ਼ੀਰਵੀ ਜੀ ਨਾਲ ਨਵਾਂ ਜ਼ਮਾਨਾ ਚ ਲਗਪਗ  ਸਾਢੇ ਸੱਤ ਸਾਲ ਕੰਮ ਕਰ ਚੁਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਜੌਹਲ ਨੇ ਜ਼ੀਰਵੀ ਪਰਿਵਾਰ ਦੇ ਹਵਾਲੇ ਨਾਲ ਦਿੱਤੀ ਹੈ। 

ਪਿਛਲੇ ਲੰਮੇ ਸਮੇਂ ਤੋਂ ਸੁਰਜਨ ਜ਼ੀਰਵੀ ਜੀ ਕੈਨੇਡਾ ਵੱਸਦੇ ਸਨ ਅਤੇ ਉਥੇ ਵੱਸਦੇ ਲੇਖਕਾਂ ਤੇ ਨਵ ਸਿਰਜਕਾਂ ਵਿੱਚ ਹਰਮਨ ਪਿਆਰੇ ਸਨ। ਇਕਬਾਲ ਮਾਹਲ ਤੇ ਜੋਗਿੰਦਰ ਕਲਸੀ ਨੇ ਵਿਯਨਜ਼ ਆਫ਼ ਪੰਜਾਬ ਵੱਸੋਂ ਕੁਝ ਸਾਲ ਪਹਿਲਾਂ ਉਨ੍ਹਾਂ ਦੇ 85ਵੇਂ ਜਨਮ ਦਿਨ ਤੇ ਦਸਤਾਵੇਜ਼ੀ ਫ਼ਿਲਮ ਵੀ ਤਿਆਰ ਕੀਤੀ ਸੀ। 

ਸੁਰੀਲੇ ਪੰਜਾਬੀ ਗਾਇਕ ਸਵਰਗੀ ਜਗਜੀਤ ਸਿੰਘ ਜ਼ੀਰਵੀ ਦੇ ਉਹ ਵੱਡੇ ਵੀਰ ਸਨ ਅਤੇ ਪੰਜਾਬੀ ਕਵੀ ਸਵਰਗੀ ਡਾਃ ਜਸਵੰਤ ਸਿੰਘ ਨੇਕੀ (ਸਾਬਕਾ ਡਾਇਰੈਕਟਰ, ਪੀ ਜੀ ਆਈ, ਚੰਡੀਗੜ੍ਹ) ਦੇ ਉਹ ਬਹਿਨੋਈ ਸਨ। ਉਨ੍ਹਾਂ ਦੀ ਬਹੁਚਰਚਿਤ ਕਿਤਾਬ “ਇਹ ਹੈ ਬਾਰਬੀ ਸੰਸਾਰ” ਵਾਰਤਕ ਦੇ ਉੱਚਤਮ ਨਮੂਨੇ ਵਜੋਂ ਜਾਣੀ ਜਾਂਦੀ ਹੈ। 

ਸਃ ਸੁਰਜਨ ਸਿੰਘ ਜ਼ੀਰਵੀ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਜ਼ੀਰਵੀ ਜੀ ਲਿਆਕਤ, ਸਾਹਿੱਤ ਸੂਝ ਅਤੇ ਵਿਅੰਗ ਨਸ਼ਤਰ ਨੂੰ ਇੱਕੋ ਜਹੀ ਮੁਹਾਰਤ ਨਾਲ ਵਾਰਤਕ ਲਿਖਣ ਵਾਲੇ ਸਿਰਜਕਾਂ ਚੋਂ ਸਿਰਮੌਰ ਸਨ। ਪਿਛਲੇ ਦਿਨੀਂ ਹੀ ਉਨ੍ਹਾਂ ਨੂੰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਜਗਜੀਤ ਸਿੰਘ ਅਨੰਦ ਯਾਦਗਾਰੀ ਪੁਰਸਕਾਰ ਦੇਣ ਦਾ ਫ਼ੈਸਲਾ ਸਰਬ ਸੰਮਤੀ ਨਾਲ ਕਰ ਕੇ ਐਲਾਨ ਕੀਤਾ ਗਿਆ ਸੀ। ਉਨ੍ਹਾ ਜ਼ੀਰਵੀ ਜੀ ਨਾਲ ਨਵਾਂ ਜ਼ਮਾਨਾ ਦੇ ਸੰਪਾਦਕ ਹੋਣ ਸਮੇਂ ਦੀਆਂ ਮੁਲਾਕਾਤਾਂ ਅਤੇ ਬਾਦ ਵਿੱਚ ਕੈਨੇਡਾ ਵਿਖੇ ਇਕਬਾਲ ਮਾਹਲ ਤੇ ਜੋਗਿੰਦਰ ਕਲਸੀ ਜੀ ਨਾਲ ਜ਼ੀਰਵੀ ਨਿਵਾਸ ਤੇ ਪਹੁੰਚ ਕੇ ਬਿਤਾਈ ਸ਼ਾਮ ਨੂੰ ਚੇਤੇ ਕੀਤਾ।------Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.