ਖੰਨਾ ਮੀਡੀਆ ਵੈਲਫੇਅਰ ਕਲੱਬ ਦੀ ਮੀਟਿੰਗ ਗੋਲਡਨ ਗਰੇਨ ਕਲੱਬ ਵਿਖੇ ਹੋਈ, ਜਿਸ ’ਚ ਕਲੱਬ ਦਾ ਪੁਨਰਗਠਨ ਕੀਤਾ ਗਿਆ। ਕਲੱਬ ’ਚ ਸਭ ਤੋਂ ਪਹਿਲਾਂ ਨਵੇਂ ਮੈਂਬਰ ਜੋਗਿੰਦਰ ਸਿੰਘ ਓਬਰਾਏ, ਪਰਮਜੀਤ ਸਿੰਘ ਸੇਤੀਆ (ਫਿਰਤੂ), ਸੋਨੀ ਗਿੱਲ, ਸੰਜੇ ਸੈਣੀ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸਰਬਸੰਮਤੀ ਨਾਲ ਕੁਲਵਿੰਦਰ ਸਿੰਘ ਰਾਏ ਨੂੰ ਕਲੱਬ ਦਾ ਨਵਾਂ ਪ੍ਰਧਾਨ ਬਣਾਇਆ
ਗਿਆ ਹੈ। ਇਸ ਤੋਂ ਇਲਾਵਾ ਜੋਗਿੰਦਰ ਸਿੰਘ ਓਬਰਾਏ ਸਰਪ੍ਰਸਤ, ਪਰਮਜੀਤ ਸਿੰਘ ਸੇਤੀਆ ਸਰਪ੍ਰਸਤ, ਸੋਨੀ ਗਿੱਲ ਸੀਨੀਅਰ ਮੀਤ ਪ੍ਰਧਾਨ, ਓਮਕਾਰ ਸਿੰਘ ਸੱਤੂ ਜੁਆਇੰਟ ਸਕੱਤਰ, ਕੁਲਵਿੰਦਰ ਸਿੰਘ ਬੇਦੀ ਨੂੰ ਸਕੱਤਰ ਬਣਾਇਆ ਗਿਆ ਹੈ। ਸਰਪ੍ਰਸਤ ਜੋਗਿੰਦਰ ਸਿੰਘ ਉਬਰਾਏ ਤੇ ਸਰਪ੍ਰਸਤ ਪਰਮਜੀਤ ਸਿੰਘ ਸੇਤੀਆ ਨੇ ਕਿਹਾ ਜਾਣਕਾਰੀ ਦੋ-ਧਾਰੀ ਤਲਵਾਰ ਵਰਗੀ ਹੁੰਦੀ ਹੈ। ਇੱਕ ਪਾਸੇ ਇਸ ਦੀ ਵਰਤੋਂ ਉਲਝਣ ਅਤੇ ਤਬਾਹੀ ਫੈਲਾਉਣ ਲਈ ਕੀਤੀ ਜਾ ਸਕਦੀ ਹੈ, ਦੂਜੇ ਪਾਸੇ ਇਸ ਨੂੰ ਰਚਨਾਤਮਕ ਕਾਰਜਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ। ਸਾਨੂੰ ਆਪਣੀ ਤਾਕਤ ਰਚਨਾਤਮਕ ਕਾਰਜਾਂ ਵੱਲ ਲਗਾਉਣੀ ਚਾਹੀਦੀ ਹੈ।
ਪ੍ਰਧਾਨ ਕੁਲਵਿੰਦਰ ਸਿੰਘ ਰਾਏ ਨੇ ਆਪਣੇ ਨਿਯੁਕਤੀ ਲਈ ਸਾਰੇ ਪੱਤਰਕਾਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਜਿੰਮੇਵਾਰੀ ਸੋਂਪੀ ਗਈ ਹੈ, ਉਸ ਨੂੰ ਇਮਾਨਦਾਰੀ ਤੇ ਲਗਨ ਨਾਲ ਨਿਭਾਇਆ ਜਾਵੇਗਾ। ਕੁਲਵਿੰਦਰ ਸਿੰਘ ਰਾਏ ਨੇ ਕਿਹਾ ਕਿ ਮੀਡੀਆਂ ਲੋਕੰਤਤਰ ਦਾ ਚੋਥਾਂ ਥੰਮ ਹੈ, ਮੀਡੀਆਂ ’ਚ ਕੀਤੀ ਕੋਈ ਵੀ ਗੱਲ ਪੱਥਰ ’ਤੇ ਲੀਕ ਵਾਂਗ ਹੁੰਦੀ ਹੈ। ਇਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਇਸ ਲਈ ਕੋਈ ਵੀ ਖ਼ਬਰ ਪਾਠਕਾਂ ਤੱਕ ਪਹੁੰਚਾਉਣ ਲਈ ਇਸ ਵਿਚਲੀ ਸਮੱਗਰੀ ਕਿਸੇ ਡੂੰਘੀ ਪੁਣ-ਛਾਣ, ਕਾਂਟ-ਛਾਂਟ, ਸੋਚ-ਵਿਚਾਰ ਮਗਰੋਂ ਹੀ ਛਾਪਣੀ ਚਾਹੀਦੀ ਹੈ।
ਇਸ ਮੌਕੇ ਚੇਅਰਮੈਨ ਰਣਧੀਰ ਸਿੰਘ ਧੀਰਾ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਆਰਟਿਸਟ, ਜਨਰਲ ਸਕੱਤਰ ਕੇਵਲ ਕ੍ਰਿਸ਼ਨ, ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਭਾਦਲਾ, ਖ਼ਜ਼ਾਨਚੀ ਜਤਿਨ ਵਿਜਨ, ਕਲੱਬ ਮੈਂਬਰ ਸ਼ੁਭਮ ਜੈਸਵਾਲ, ਸੰਜੀਵ ਗਾਂਧੀ, ਪਰਮਿੰਦਰ ਸਿੰਘ ਮੋਨੂੰ, ਜਤਿੰਦਰ ਨਿਖਿਲ ਜੁਗਨੂੰ ਆਦਿ ਹਾਜ਼ਰ ਸਨ।