Tuesday, March 3, 2015

ਕਹਾਣੀ ਨਗਰ ਕੌਂਸਲ ਚੋਣ ਜਿੱਤਣ ਦੀ


ਖੰਨਾ ਨਗਰਕੌਂਸਲ ਵਿਚ ਚੋਖੇ ਲੋਕਾਂ ਨੇ ਵੱਖ ਵੱਖ ਪਾਰਟੀਆਂ ਦੀਆਂ ਟਿਕਟਾਂ ਲੈ ਕੇ ਅਤੇ ਕਈਆਂ ਨੇ ਅਜਾਦ ਰਹਿ ਕੇ ਚੋਣ ਲੜੀ । ਚੋਣ ਅਖਾੜੇ ਵਿੱਚ ਹਰ ਪਹਿਲਵਾਨ ਜਿੱਤਣ ਲਈ ਹੀ ਅਖਾੜੇ ਵਿੱਚ ਜਾਂਦਾ ਹੈ । ਤੇਤੀ ਲੋਕੀ ਇਸ ਅਖਾੜੇ ਵਿੱਚ ਜੇਤੂ ਰਹੇ ਬਾਕੀ ਹਾਰ ਗਏ । ਇਸ ਅਖਾੜੇ ਵਿੱਚ ਕਿਸ ਤਰ੍ਹਾਂ ਵੱਖ ਵੱਖ ਵਾਰਡਾਂ ਵਿੱਚ ਉਮੀਦਵਾਰਾਂ ਨੇ ਚੋਣ ਪ੍ਰਚਾਰ ਚਲਾਇਆ ਇਸ ਬਾਰੇ ਵੀ ਕਈ ਕਹਾਣੀਆਂ ਹਨ ਫਿਰਤੂ ਨੇ ਇਸ ਬਾਰੇ ਖੋਜ ਕੀਤੀ ਕਿ ਕਿਹੜੇ ਕਿਹੜੇ ਢੰਗ ਤਰੀਕੇ ਵਰਤੇ ਚੋਣ ਪ੍ਰਚਾਰ ਲਈ ਅਤੇ ਕਿਸ ਕਿਸ ਤਰ੍ਹਾਂ ਦੇ ਜੁਗਾੜ ਫਿੱਟ ਕਰਨੇ ਪਏ ਲੋਕਾਂ ਨੂੰ ਇਹ ਜੰਗ ਜਿੱਤਣ ਲਈ । ਇੱਕ ਵਾਰਡ ਵਿੱਚ ਇੱਕ ਨੌਜਵਾਨ ਵੱਲੋਂ ਜੋ ਢੰਗ ਤਰੀਕੇ ਵਰਤੇ ਗਏ ਉਸ ਬਾਰੇ ਕਾਫੀ ਚਰਚੇ ਅਤੇ ਤਾਰੀਫਾਂ ਹਨ । ਘੱਟ ਖਰਚ ਫਿਰ ਵੀ ਜਿੱਤ । ਇਸ ਨੌਜਵਾਨ ਨੇ ਪਹਿਲੀ ਵਾਰ ਚੋਣ ਲੜੀ ਅਤੇ ਜਿੱਤੀ । ਇਕ ਚਰਚੇ ਮੁਤਾਬਕ ਇਸ ਨੌਜਵਾਨ ਨੇ ਆਪਣੀ ਚੋਣ ਮੁਹਿੰਮ ਸ਼ੋਸ਼ਲ ਮੀਡੀਆ ਅਤੇ ਫੇਸਬੁੱਕ ਤੇ ਸ਼ੇਅਰੋ ਸ਼ਾਇਰੀ ਦੇ ਸਹਿਯੋਗ ਨਾਲ ਚਲਾਈ । ਵੋਟਾਂ ਦੀ ਟ੍ਰੇਸਿੰਗ ਇੱਕ ਚਰਚੇ ਅਨੁਸਾਰ ਇਸ ਨੇ ਪ੍ਰੋਫੈਸ਼ਨਲ ਬੰਦਿਆਂ ਰਾਹੀਂ ਕਰਵਾਈ । ਕੁਝ ਬਾਹਰੀ ਲੋਕੀ ਇਸ ਉਮੀਦਵਾਰ ਬਾਰੇ ਲੋਕਾਂ ਦੀ ਅਵਾਜ ਕੀ ਕਹਿ ਰਹੀ ਹੈ, ਇਹ ਜਾਨਣ ਲਈ ਇਸਨੇ ਕੰਮ ਤੇ ਲਾਏ । ਵਿਗਿਆਨਕ ਸੋਚ ਰੱਖਣ ਵਾਲੇ ਇਸ ਜੇਤੂ ਨੇ ਆਖਰੀ ਵੋਟਿੰਗ ਵਾਲੇ ਦਿਨ ਆਪਣੀ ਜੋ ਕਾਰਗੁਜ਼ਾਰੀ ਜੋ ਜੱਗ ਜਾਹਰ ਕੀਤੀ ਉਹ ਵੀ ਹੈਰਾਨੀ ਭਰਪੂਰ ਸੀ । ਇਸ ਉਮੀਦਵਾਰ ਨੂੰ ਇੰਟਰਨੈਟ ਰਾਹੀਂ ਪਤਾ ਸੀ ਕਿ ਵੋਟਿੰਗ ਵਾਲੇ ਦਿਨ ਬਾਰਸ਼ ਪੈਣੀ ਹੈ ਇਕ ਲੋਕ ਚਰਚੇ ਅਨੁਸਾਰ ਮੀਂਹ ਪੈਂਦੇ ਹੀ ਕਾਫੀ ਸੰਖਿਆ ਵਿੱਚ ਛਤਰੀਆਂ ਜਿਸ ਤੇ ਪਾਰਟੀ ਨਿਸ਼ਾਨ ਲੱਗੇ ਸਨ ਉਮੀਦਵਾਰ ਦੇ ਸਮਰਥਕ ਕੱਢ ਲਿਆਏ, ਜਿਸ ਤੋਂ ਪਤਾ ਚਲਦਾ ਹੈ ਕਿ ਪਹਿਲਾਂ ਹੀ ਇਸ ਉਮਦਿਵਾਰ ਨੇ ਮੌਸਮ ਦੇ ਹਿਸਾਬ ਨਾਲ ਛਤਰੀਆਂ ਸਟੋਰ ਕੀਤੀਆਂ ਹੋਈਆਂ ਸਨ । ਫਿਰਤੂ ਵੱਲੋਂ ਬਾਕੀ ਫਿਰ ਸਹੀ, ਕਹਾਣੀਆਂ ਬਹੁਤ ਹਨ ਇਸ ਨਗਰ ਕੌਂਸਲ ਚੋਣ ਅਖਾੜੇ ਦੀਆਂ ।