.

Wednesday, March 4, 2015

ਸੱਤ ਸਾਲਾਂ ਤੋਂ ਇਕ ਲੜਕੀ ਦਾ ਯੋਨ ਸ਼ੋਸ਼ਣ

ਟੋਰਾਂਟੋ, 4 ਮਾਰਚ  : ਟੋਰਾਂਟੋ ਦੇ ਇਕ 48 ਸਾਲਾ ਵਿਅਕਤੀ ਨੂੰ ਟੋਰਾਂਟੋ ਅਤੇ ਪੋਰਟ ਹੋਪ ਵਿਖੇ ਪਿਛਲੇ ਸੱਤ ਸਾਲਾਂ ਤੋਂ ਇਕ ਲੜਕੀ ਦਾ ਯੋਨ ਸ਼ੋਸ਼ਣ ਕਰਨ ਦੇ ਜੁਰਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੋਰਟ ਹੋਪ ਵਿਖੇ ਹਾਈਵੇਅ 2 ਅਤੇ ਡੇਲ ਰੋਡ ਇਲਾਕੇ ਵਿਚ ਅਤੇ ਟੋਰਾਂਟੋ ਵਿਖੇ ਡੈਨਫ਼ੋਰਥ ਰੋਡ ਅਤੇ ਐਲਿੰਗਟਨ ਐਵੇਨਿਊ ਇਲਾਕੇ ਵਿਚ ਸਾਲ 2008 ਤੋਂ ਲੈ ਕੇ 2015 ਤੱਕ ਲਗਾਤਾਰ ਇਸ ਲੜਕੀ ਨਾਲ ਯੌਨ ਸ਼ੋਸ਼ਣ ਕੀਤਾ ਗਿਆ।
ਪਹਿਲਾਂ ਤੋਂ ਹੀ ਜਾਰੀ ਇਕ ਜਾਂਚ ਦੌਰਾਨ ਸਰਚ ਵਾਰੰਟ ਜਾਰੀ ਕੀਤੇ ਗਏ ਸਨ, ਇਸ ਤੋਂ ਬਾਅਦ ਕੰਪਊਟਰ ਅਤੇ ਹੋਰ ਇਲੈਕਟ੍ਰਾਨਿਕ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਪੁਲੀਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਬੱਚੀ ਨਾਲ ਯੌਨ ਸ਼ੋਸ਼ਣ ਕੀਤੇ ਜਾਣਕ ਦੀਆਂ ਕਈ ਤਸਵੀਰਾਂ ਵੀ ਇਸ ਵਿਅਕਤੀ ਦੇ ਕੰਪਊਟਰ ਵਿਚੋਂ ਮਿਲੀਆਂ ਹਨ। ਪੁਲੀਸ ਨੇ ਇਹ ਵੀ ਦੱਸਿਆ ਹੈ ਕਿ 2008 ਤੋਂ 2012 ਦੌਰਾਨ ਇਕ ਹੋਰ ਲੜਕੀ ਨਾਲ ਵੀ ਪੋਰਟ ਹੋਪ ਇਲਾਕੇ ਵਿਚ ਯੌਨ ਸ਼ੋਸ਼ਣ ਹੋਣ ਦੀ ਘਟਨਾ ਸਾਹਮਣੇ ਆਈ ਸੀ।
ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਪੋਰਟ ਹੋਪ ਇਲਾਕੇ ਵਿਚ 2005 ਤੋਂ 2012 ਤੱਕ ਰਹਿੰਦਾ ਰਿਹਾ ਹੈ, ਇਸ ਤੋਂ ਬਾਅਦ ਇਹ ਟਿਰਾਂਟੋ ਚਲਾ ਗਿਆ। ਇਹ ਇਕ ਲੌਗ ਰੂਟ ਦੇ ਡ੍ਰਾਈਵਰ ਦੀ ਨੌਕਰੀ ਕਰਦਾ ਹੈ, ਜੋ ਓਂਟਾਰੀਓ ਤੋਂ ਅਮਰੀਕਾ ਸਥਿਤ ਐਰੀਜ਼ੋਨਾ ਤੱਕ ਦਾ ਸਫ਼ਰ ਕਰਦਾ ਹੈ। ਪੁਲੀਲ ਨੇ ਸੰਭਾਵਨਾ ਜਤਾਈ ਹੈ ਕਿ ਇਸ ਵਿਅਕਤੀ ਵੱਲੋਂ ਹੋਰ ਵੀ ਕਈ ਲੜਕੀਆਂ ਨਾਲ ਇਹ ਹਰਕਤ ਕੀਤੀ ਗਈ ਹੋਵੇਗੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਜੇਮਜ਼ ਸਿਮਰਸਨ ਵੱਜੋਂ ਹੋਈ ਹੈ, ਇਸ ਵਿਅਕਤੀ ‘ਤੇ 10 ਚਾਰਜਿਜ਼ ਲਗਾਏ ਗਏ ਹਨ, ਜਿਨ੍ਹਾਂ ਵਿਚੋਂ ਤਿੰਨ ਚਾਰਜਿਜ਼ ਯੌਨ ਸ਼ੋਸ਼ਣ ਦੇ ਅਤੇ ਇਸ ਤੋਂ ਇਲਾਵਾ ਚਾਈਲਡ ਪੋਰਨੋਗ੍ਰਾਫ਼ੀ ਦੇ ਚਾਰਜਿਜ਼ ਵੀ ਸ਼ਾਮਿਲ ਹਨ।