.

Tuesday, November 3, 2015

ਵਿਨੋਦ ਮਿੱਤਲ ਸਰਬਸੰਮਤੀ ਨਾਲ 5ਵੀਂ ਵਾਰ ਅਮਲੋਹ ਮੰਡਲ ਦਾ ਪ੍ਰਧਾਨ ਚੁਣਿਆ ਗਿਆ

ਅਮਲੋਹ, 3 ਨਵੰਬਰ -ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਅੱਜ ਇੱਥੇ ਅਗਰਵਾਲ ਧਰਮਸ਼ਾਲਾ ਵਿੱਚ ਪਾਰਟੀ ਦੇ ਖ਼ਜ਼ਾਨਚੀ ਸ੍ਰੀ ਗੁਰਦੇਵ ਸ਼ਰਮਾ ਦੇਬੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਜਪਾ ਮੰਡਲ ਅਮਲੋਹ ਦੇ ਪ੍ਰਧਾਨ ਵਿਨੋਦ ਮਿੱਤਲ ਦੀ ਕਾਰਗੁਜ਼ਾਰੀ ਉੱਪਰ ਤਸੱਲੀ ਪ੍ਰਗਟ ਕਰਦੇ ਹੋਏ ਉਸ ਨੰੂ ਸਰਬਸੰਮਤੀ ਨਾਲ 5ਵੀਂ ਵਾਰ ਅਮਲੋਹ ਮੰਡਲ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਪਾਰਟੀ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦਾ ਵੀ ਫੈਸਲਾ ਲਿਆ ਗਿਆ ਅਤੇ ਪਾਰਟੀ ਵਰਕਰਾਂ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਗੁਪਤਾ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਅਤੇ ਕੌਾਸਲ ਦੀ ਉਪ ਪ੍ਰਧਾਨ ਪੂਨਮ ਜਿੰਦਲ, ਕੌਾਸਲਰ ਰਕੇਸ਼ ਕੁਮਾਰ ਬੱਬਲੀ, ਜ਼ਿਲ੍ਹਾ ਉਪ ਪ੍ਰਧਾਨ ਦਰਸ਼ਨ ਸਿੰਘ ਬੱਬੀ, ਰਾਜਪਾਲ ਗਰਗ, ਇਕਬਾਲ ਸਿੰਘ ਸੇਠੀ, ਵਿਸ਼ਨੂੰ ਜਿੰਦਲ ਆਦਿ ਹਾਜ਼ਰ ਸਨ |