Thursday, November 26, 2015

ਖੰਨਾ ਬਾਰ ਐਸੋੋਸੀਏਸ਼ਨ ਦੀੇ ਚੋਣ

ਖੰਨਾ,   ਖੰਨਾ ਬਾਰ ਐਸੋੋਸੀਏਸ਼ਨ ਦੀੇ ਚੋਣ ਲਈ ਕਾਗਜ਼ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਪ੍ਰਧਾਨਗੀ ਭਰਨ ਲਈ ਮੁਕਾਬਲਾ ਐਡਵੋਕੇਟ ਨਵੀਨ ਥਮਨ ਤੇ ਐਡਵੋਕੇਟ ਅਮਿਤ ਵਰਮਾ ਦੇ ਵਿਚਕਾਰ ਹੋਣਾ ਤੈਅ ਹੈ | ਆਸ ਕੀਤੀ ਜਾਂਦੀ ਹੈ ਕਿ ਇਨ੍ਹਾਂ ਦੋਵਾਂ ਵਿਚਕਾਰ ਸਖਤ ਮੁਕਾਬਲਾ ਹੋਵੇਗਾ | ਚੋਣਾਂ ਦੇ ਦਰਸ਼ਕ ਤੇ ਬਾਰ ਦੇ ਮੌਜੂਦਾ ਪ੍ਰਧਾਨ ਮੁਨੀਸ਼ ਖੰਨਾ ਨੇ ਦੱਸਿਆ ਕਿ ਕਾਗਜ਼ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਪ੍ਰਧਾਨਗੀ ਦੇ ਅਹੁਦੇ ਲਈ ਦੋ ਉਮੀਦਵਾਰ ਮੈਦਾਨ ਵਿਚ ਆਏ ਹਨ ਜਦਕਿ ਉੱਪ ਪ੍ਰਧਾਨਗੀ ਦੇ ਲਈ ਸ੍ਰੀਮਤੀ ਰਸ਼ਮੀ ਮੈਨਰੋ ਅਤੇ ਵੀ. ਵੀ. ਐੱਸ. ਸਹੋਤਾ ਵਿਚਕਾਰ ਸਕੱਤਰ ਦੇ ਅਹੁਦੇ ਲਈ ਸੁਮਿਤ ਲੁਥਰਾ ਅਤੇ ਸੰਦੀਪ ਔਜਲਾ ਵਿਚਕਾਰ ਫਾਇਨੈਂਸ ਸੈਕਟਰੀ ਦ ਅਹੁਦੇ ਲਈ ਨਵੀਨ ਸ਼ਰਮਾ ਅਤੇ ਰਵਿੰਦਰ ਰਿਖੀ ਦੇ ਵਿਚਕਾਰ ਮੁਕਾਬਲਾ ਹੋਵੇਗਾ | ਸੰਯੁਕਤ ਸਕੱਤਰ ਦੇ ਲਈ ਕੇਵਲ ਇਕ ਹੀ ਉਮੀਦਵਾਰ ਨੇ ਪਰਚਾ ਭਰਿਆ ਸੀ, ਇਸ ਲਈ ਇਸ ਅਹੁਦੇ ਵਾਸਤੇ ਸੁਖਪ੍ਰੀਤ ਸਿੰਘ ਚੁਣੇ ਗਏ ਜਦਕਿ ਕਾਰਜਕਰਣੀ ਮੈਂਬਰਾਂ ਵਜੋਂ ਅਮਨਦੀਪ ਕੌਰ, ਹਿਮਾਂਸ਼ੂ ਖੰਨਾ, ਐੱਮ. ਐੱਸ. ਮਾਨ, ਮੁਨੀਸ਼ ਗੋਇਲ ਤੇ ਸੰਜੀਵ ਕੁਮਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ ਹਨ |