Saturday, January 21, 2017

ਏ. ਐਸ. ਕਾਲਜ ਖੰਨਾ ਦੇ ਹੋਣਹਾਰ ਵਿਦਿਆਰਥੀ ਨੇ ਜਿੱਤਿਆ ਕਾਂਸੀ ਦਾ ਤਮਗਾ

ਖੰਨਾ - ਏ. ਐਸ. ਕਾਲਜ ਖੰਨਾ ਦੇ ਹੋਣਹਾ
ਇਸ ਸ਼ਾਨਦਾਰ ਜਿੱਤ ਦੇ ਮੌਕੇ 'ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ, ਉਪ-ਪ੍ਰਧਾਨ ਸ਼੍ਰੀ ਸੰਜੀਵ ਧਮੀਜਾ, ਜਨਰਲ ਸੈਕਟਰੀ ਸ਼੍ਰੀ ਰਾਜੇਸ਼ ਡਾਲੀ, ਕਾਲਜ ਸੈਕਟਰੀ ਐਡਵੋਕੇਟ ਰਾਜੀਵ ਰਾਏ ਮਹਿਤਾ ਅਤੇ ਕਾਲਜ ਪ੍ਰਿੰਸੀਪਲ ਡਾ. ਆਰ. ਐੱਸ. ਝਾਂਜੀ ਨੇ ਜੇਤੂ ਖਿਡਾਰੀਆਂ ਅਤੇ ਵਿਭਾਗ ਦੇ ਅਧਿਆਪਕਾਂ ਡਾ. ਪਰਮਿੰਦਰ ਸਿੰਘ ਤੇ ਡਾ. ਗੁਰਵੀਰ ਸਿੰਘ ਨੂੰ ਮੁਬਾਰਕਬਾਦ ਦਿੱਤੀ।
ਰ ਵਿਦਿਆਰਥੀ ਨੇ ਇੰਟਰ-ਕਾਲਜ ਤਾਈਕਵਾਂਡੋ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਮਾਣਮੱਤੀ ਜਿੱਤ ਕਾਲਜ ਦੀ ਝੋਲੀ ਪਾਈ ਹੈ। ਇਹ ਜਾਣਕਾਰੀ ਦਿੰਦਿਆਂ ਡੀਨ ਆਫ ਸਪੋਰਟਸ ਡਾ. ਰਾਮ ਸਿੰਘ ਗੁਰਨਾ ਨੇ ਦੱਸਿਆ ਕਿ 19 ਜਨਵਰੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਮਨੇਜ਼ੀਅਮ ਹਾਲ ਵਿੱਚੇ ਹੋਏ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਕਾਲਜ ਦੇ  ਖਿਡਾਰੀ ਅਤਿੰਦਰਪਾਲ ਸਿੰਘ, ਬੀ. ਏ. ਭਾਗ ਤੀਜਾ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦਾ ਤਮਗਾ ਪ੍ਰਾਪਤ ਕਰ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।