Monday, June 24, 2019

ਆਮ ਆਦਮੀ ਪਾਰਟੀ ਵੱਲੋਂ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ ਖੰਨਾ ਤੋਂ ਬਿਜਲੀ ਅੰਦੋਲਨ ਸ਼ੁਰੂ

ਆਮ ਆਦਮੀ ਪਾਰਟੀ ਵੱਲੋਂ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ ਖੰਨਾ ਤੋਂ ਬਿਜਲੀ ਅੰਦੋਲਨ ਸ਼ੁਰੂ
ਕੀਤਾ ਗਿਆ। ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾਖ਼ਿਲਾਫ਼ੀ ਕੀਤੀ ਹੈ। ਚੋਣਾਂ ਸਮੇਂ ਸਸਤੀ ਬਿਜਲੀ ਦੇਣ ਤੇ ਬਿਜਲੀ ਦੇ ਸਮਝੌਤੇ ਰੱਦ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਕਿਹਾ ਕਿ ਅਕਾਲੀ ਦਲ-ਭਾਜਪਾ ਦੀ ਸਰਕਾਰ ਵੱਲੋਂ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਨਾਲ ਕੀਤੇ ਸਾਰੇ ਸਮਝੋਤੇ ਰੱਦ ਕਰਨੇ ਚਾਹੀਦੇ ਹਨ। ਇਹ ਸਮਝੌਤ ਰੱਦ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮਿਲਣ ਲੱਗੇਗੀ ਕਿਉਂÎਕ ਦਿੱਲੀ 'ਚ ਅਰਵਿੰਦ ਕੇਜਰੀਵਲ ਦੀ ਸਰਕਾਰ ਬਿਜਲੀ ਕੰਪਨੀਆਂ ਦੇ ਸਮਝੌਤੇ ਰੱਦ ਕਰਕੇ ਦਿੱਲੀ ਦੇ ਲੋਕਾਂ ਨੂੰ ਸਸਤੀ ਬਿਜਲੀ ਦੇ ਚੁੱਕੀ ਹੈ। 
ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਮ ਆਦਮੀ ਪਾਰਟੀ ਵੱਲੋਂ ਉਠਾਏ ਲੋਕ ਹਿੱਤ ਦੇ ਮੁੱਦੇ ਦਾ ਹੱਲ ਨਾਲ ਕੀਤਾ ਤਾਂ ਆਪ ਵੱਲੋਂ ਜੁਲਾਈ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਜਾਂ ਪਟਿਆਲਾ ਵਿਖੇ ਮਰਨ ਵਰਤ ਜਾਂ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਜਿਸ ਨੂੰ ਪਾਰਟੀ ਵਲੰਟੀਅਰ ਪਾਰਟੀ ਦੇ ਸਾਥ ਦੇਣ ਲਈ ਵਹੀਰਾਂ ਘੱਤ ਕੇ ਆਉਣ। ਚੀਮਾ ਨੇ ਵਲੰਟੀਅਰਾਂ 'ਚ ਜੋਸ਼ ਭਰਦਿਆਂ ਕਿਹਾ ਕਿ ਬਿਜਲੀ ਅਦੋਲਨ ਨਾਲ ਹੀ ਪੰਜਾਬ 'ਚੋਂ ਆਪ ਵੱਲੋਂ ਕੁਆਲਿਟੀ ਲੀਡਰਸ਼ਿਪ ਪੈਦਾ ਕੀਤੀ ਜਾਵੇਗੀ ਤੇ ਕੰਮ ਕਰਨ ਵਾਲੇ ਵਲੰਟੀਅਰ ਹੀ ਅੱਗੇ ਵੱਧ ਸਕਣਗੇ। ਚੀਮਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ ਕੁਝ ਗ਼ਲਤੀਆਂ ਹੋ ਜਾਂਦੀਆਂ ਹਨ। ਜਿੰਨ੍ਹਾਂ ਦਾ ਸੁਧਾਰ ਕਰਕੇ ਅਸੀਂ ਅੱਗੇ ਵਧਾਂਗੇ ਤੇ ਪੰਜਾਬ 'ਚ ਅਗਲੀ ਸਰਕਾਰ ਆਪ ਦੀ ਬਣੇਗੀ। ਇਸ ਮੌਕੇ ਬੰਨਦੀਪ ਸਿੰਘ ਬੰਨੀ ਦੂਲੋਂ, ਹਰਚੰਦ ਸਿੰਘ ਬਰਸਟ, ਨਵਜੋਤ ਸਿੰਘ ਜਰਗ, ਬਲਜਿੰਦਰ ਸਿੰਘ ਚੌਦਾ, ਅਨਿਲ ਦੱਤ ਫੱਲੀ, ਭੁਪਿੰਦਰ ਸਿੰਘ ਸਨੌਰ, ਸੁਖਵਿੰਦਰ ਕੌਰ ਅਮਲੋਹ, ਜਗਤਾਰ ਸਿੰਘ ਸਮਰਾਲਾ, ਲਝਮਣ ਸਿੰਘ ਗਰੇਵਾਲ, ਸਤੀਸ਼ ਕੁਮਾਰ ਰੋਣੀ ਆਦਿ ਹਾਜ਼ਰ ਸਨ।ਲੋਕ ਚਰਚਾ ਲੱਗੇ ਰਹੋ ਲੋਕ ਸੰਘਰਸ਼ ਲਈ