Thursday, May 28, 2020

ਐਲੀਮੈਂਟਰੀ ਟੀਚਰਜ ਯੂਨੀਅਨ ਦੀ ਸਿੱਖਿਆ ਸਕੱਤਰ ਤੇ ਡੀਪੀਆਈ ਨਾਲ ਅਹਿਮ ਮੀਟਿੰਗ





ਖੰਨਾ--- ਐਲੀਮੈਂਟਰੀ ਟੀਚਰਜ ਯੂਨੀਅਨ ਟੀਚਰਜ਼ ਯੂਨੀਅਨ ਦੇ ਆਗੂ ਸਤਵੀਰ ਸਿੰਘ ਰੌਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ


ਐਲੀਮੈਂਟਰੀ ਟੀਚਰਜ ਯੂਨੀਅਨ,ਪੰਜਾਬ ਦੀ ਅਹਿਮ ਮੀਟਿੰਗ ਸਿੱਖਿਆ ਸਕੱਤਰ ਪੰਜਾਬ  ਅਤੇ ਡੀਪੀਆਈ ਐਲੀਮੈਂਟਰੀ ਸ.ਇੰਦਰਜੀਤ ਸਿੰਘ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਪਨੂੰ ਦੀ ਅਗਵਾਈ ਹੇਠ ਹੋਈ।ਮੀਟਿੰਗ ਵਿੱਚ ਅਧਿਆਪਕ ਵਰਗ ਦੇ ਅਹਿਮ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਅੰਮ੍ਰਿਤਸਰ ਅਤੇ ਸੰਗਰੂਰ ਵਿੱਚ ਭਲਾਈ ਵਿਭਾਗ ਵੱਲੋਂ ਆ ਰਹੀ ਮੁਸ਼ਕਿਲ ਨੂੰ ਹੱਲ ਕਰਨ ਦੀ ਸਿੱਖਿਆ ਸਕੱਤਰ ਕੋਲੋਂ ਨਿੱਜੀ ਦਖਲ ਦੇਣ ਦੀ ਕੀਤੀ ਮੰਗ।ਮੀਟਿੰਗ ਵਿੱਚ ਪ੍ਰਮੋਸ਼ਨ ਕਰਨ ਤੋਂ ਦੇਰੀ ਕਰ ਰਹੇ ਅੰਮ੍ਰਿਤਸਰ ਸਮੇਤ ਹੋਰ ਜਿਲਿਆਂ ਤੋਂ ਰਿਪੋਰਟ ਲੈਣ ਦੀ ਗੱਲ ਕਰਦਿਆਂ ਡੀਪੀਆਈ ਐਲੀਮੈਂਟਰੀ ਨੇ ਕਿਹਾ ਕਿ ਜਦੋਂ ਕਿ ਪੰਜਾਬ ਦੇ ਸਾਰੇ ਜਿਲ੍ਹਿਆਂ ਨੂੰ ਪ੍ਰਮੋਸ਼ਨ ਕਰਨ ਸਬੰਧੀ ਸਮਾਂਬੱਧ ਪ੍ਰਮੋਸ਼ਨ ਪੱਤਰ ਜਾਰੀ ਕਰਨ ਦੇ ਬਾਵਜੂਦ ਵੀ ਪ੍ਰਮੋਸ਼ਨ ਨਾ ਕਰਨ ਵਾਲੇ ਜਿਲ੍ਹਿਆਂ ਤੋਂ ਅੱਜ ਹੀ ਰਿਪੋਰਟ ਲਈ ਜਾਵੇਗੀ।
1904 ਹੈੱਡਟੀਚਰ ਦੀਆਂ ਪੋਸਟਾਂ ਨੂੰ ਮੁੜ ਬਹਾਲ ਕਰਨ ਲਈ ਵਿੱਤ ਵਿਭਾਗ ਨੂੰ ਗਈ ਫਾਇਲ ਦਾ ਫਾਲੋਅੱਪ ਕਰਨ ਲਈ ਸਹਾਇਕ ਡਾਇਰੈਕਟਰ ਸ੍ਰੀ ਲਲਿਤ ਘਈ ਦੀ ਲਗਾਈ ਜਿੰਮੇਵਾਰੀ।            ਬੀਪੀਈਓ ਅਤੇ ਮਾਸਟਰ ਕੇਡਰ ਦੇ ਖਾਲੀ ਵਿਸ਼ਿਆਂ ਦੀਆਂ ਪੋਸਟਾਂ ਤੇ ਪ੍ਰਮੋਸ਼ਨ ਕਰਨ ਦੀ ਮੰਗ ਕੀਤੀ। ਸਿੱਧੀ ਭਰਤੀ ਦੀਆਂ ਸ਼ਰਤਾਂ ਵਿਚ ਖਾਮੀਆਂ ਤੋਂ ਜਾਣੂ ਕਰਵਾਉਂਦਿਆਂ ਮੰਗ ਕੀਤੀ ਕਿ ਲੰਮੇ ਸਮੇਂ ਤੋਂ  ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਪ੍ਰਮੋਸ਼ਨ ਦੀ ਉਡੀਕ ਕਰ ਰਹੇ ਸਾਰੇ ਐਲੀਮੈਂਟਰੀ ਅਧਿਆਪਕਾਂ ਨੂੰ ਅਪਲਾਈ ਕਰਨ ਦਾ ਮੌਕਾ ਦਿਵਾਇਆ ਜਾਵੇ।ਸਪੋਰਟਸ ਕੈਟਾਗਰੀ ਨਾਲ ਸਬੰਧਿਤ ਸਾਰੇ ਅਧਿਆਪਕਾਂ ਨੂੰ ਸਿੱਧੀ ਭਰਤੀ ਬੀਪੀਈਓ/ਹੈਡਮਾਸਟਰ ਅਤੇ ਪ੍ਰਿੰਸੀਪਲ ਲਈ ਵਿਚਾਰਣ ਦੀ ਮੰਗ ਕੀਤੀ। ਮਿਡ-ਡੇ-ਮੀਲ ਦੀ ਰਾਸ਼ੀ ਬੱਚਿਆਂ ਨੂੰ ਨਗਦ ਦੇਣ ਦੀ ਮੰਗ ਕਰਦਿਆਂ ਬੱਚਿਆਂ ਦੇ ਖਾਤੇ ਚਾਲੂ ਨਾ ਹੋਣ ਤੋਂ ਜਾਣੂ ਕਰਵਾਇਆ।ਜਥੇਬੰਦੀ ਦੇ ਆਗੂਆਂ ਵਲੋਂ ਡੀਪੀਆਈ ਐਲੀਮੈਂਟਰੀ ਨੂੰ ਉਨ੍ਹਾਂ ਦੀ ਸੇਵਾਮੁਕਤੀ ਤੇ ਯਾਦਗਾਰੀ ਸਨਮਾਨ ਚਿੰਨ੍ਹ ਦਿੰਦਿਆਂ ਕਿਹਾ ਕਿ ਡੀਪੀਆਈ ਐਲੀਮੈਂਟਰੀ ਵਲੋਂ ਐਲੀਮੈਂਟਰੀ ਅਧਿਆਪਕ ਵਰਗ ਦੀ ਅਹਿਮ ਮੰਗ ਪ੍ਰਾਇਮਰੀ ਸਿੱਖਿਆ ਨੂੰ ਮਜਬੂਤ ਕਰਨ ਲਈ ਪ੍ਰੀ-ਪ੍ਰਾਇਮਰੀ ਜਮਾਤਾਂ ਚਾਲੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਲੰਮੇ ਸਮੇਂ ਤੋਂ ਰੁਕੀਆਂ ਹੈੱਡਟੀਚਰ/ਸੈੰਟਰ ਹੈੱਡਟੀਚਰ ਦੀਆਂ ਪ੍ਰਮੋਸ਼ਨ ਕਰਨ ਲਈ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਜਾਰੀ ਕਰਨਾ ਸ਼ਲਾਘਾਯੋਗ ਹੈ।ਇਸ ਸਮੇਂ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ,ਹਰਜਿੰਦਰ ਹਾਂਡਾ,ਗੁਰਿੰਦਰ ਸਿੰਘ ਘੁੱਕੇਵਾਲੀ,ਅਵਤਾਰ ਸਿੰਘ ਭਲਵਾਨ ਸੰਗਰੂਰ,ਰਵੀ ਵਾਹੀ ਕਪੂਰਥਲਾ,ਦਿਲਬਾਗ ਸਿੰਘ ਬੌਡੇ,ਸੁਰਿੰਦਰ ਕੁਮਾਰ ਮੋਗਾ,ਜਨਕਰਾਜ ਮੁਹਾਲੀ,ਨਵਦੀਪ ਸਿੰਘ ਅੰਮ੍ਰਿਤਸਰ,ਰਜਿੰਦਰ ਸਿੰਘ,ਗੁਰਮੇਜ ਸਿੰਘ ਕਪੂਰਥਲਾ,ਸੁਰਿੰਦਰਜੀਤ ਸਿੰਘ ਕਪੂਰਥਲਾ,ਕੁਲਦੀਪ ਸਿੰਘ ਜਸਬੀਰ ਸਿੰਘ ਸੰਗਰੂਰ,ਹਰਪ੍ਰੀਤ ਸਿੰਘ ਮੋਗਾ ਅਤੇ ਹੋਰ ਆਗੂ ਸ਼ਾਮਿਲ ਸਨ।