Monday, February 22, 2021

ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਸਕਾਊਟ ਦਿਵਸ ਤੇ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ




  

 


ਖੰਨਾ--


ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਅੱਜ ਸਵੇਰ ਦੀ ਸਭਾ ਵਿੱਚ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਤੇ ਸਕਾਊਟ ਦਿਵਸ ਮਨਾਇਆ ਗਿਆ।ਮੈਡਮ ਬਲਬੀਰ ਕੌਰ ਅਤੇ ਮੈਡਮ ਮੀਨੂੰ ਦੀ ਅਗਵਾਈ ਵਿੱਚ ਬੱਚਿਆਂ ਵੱਲੋਂ ਸਕਾਊਟ ਝੰਡਾ ਗੀਤ,ਪ੍ਰਾਰਥਨਾ ਗੀਤ,ਸਕਾਊਟ ਨਿਯਮ ਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਬੱਚਿਆਂ ਨੇ ਸਟੇਜ ਤੇ ਵਧੀਆ ਤਰੀਕੇ ਨਾਲ ਪੇਸ਼ ਕੀਤੀਆਂਬੱਚਿਆਂ ਵੱਲੋਂ ਮਾਤ ਭਾਸ਼ਾ ਨਾਲ ਸੰਬੰਧਤ ਗੀਤ,ਕਵਿਤਾਵਾਂਗ ਪੇਸ਼ ਕੀਤੀਆ।ਮੈਡਮ ਬਲਬੀਰ ਕੌਰ ਨੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ,ਉਨ੍ਹਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੁੜਨ ਲਈ ਅਹਿਮ ਜਾਣਕਾਰੀ ਦਿੱਤੀ।ਉਨ੍ਹਾਂ ਨੇ ਬੱਚਿਆਂ ਨੂੰ ਪੰਜਾਬੀ ਵਿੱਚ ਭਾਸ਼ਾ ਦੀਆਂ ਨਾਲ ਸਬੰਧਿਤ ਕਵਿਤਾਵਾਂ ਵੀ ਸੁਣਾਈਆਂ।ਮੈਡਮ ਮੀਨੂੰ ਨੇ ਦੱਸਿਆ ਕਿ ਸਰ ਲਾਰਡ ਵੇਖੇ ਪਾਵੇਲ ਨੇ ਦੁਨੀਆਂ ਵਿੱਚ ਸਕਾਊਟ ਮਿਸ਼ਨ ਦੀ ਸਥਾਪਨਾ 1908 ਕੀਤੀ ਸੀ।ਸਕਾਊਟ ਦਿਵਸ 22 ਫਰਵਰੀ ਨੂੰ ਮਨਾਇਆ ਜਾਂਦਾ ਹੈ।ਅੱਜ ਸਕਾਊਟ ਸੰਸਥਾ ਲੋਕ ਕਲਿਆਣ ਅਤੇ ਦੁਨੀਆਂ ਦੇ ਵਿਕਾਸ ਲਈ ਲਗਭਗ 216 ਦੇਸ਼ਾਂ ਵਿੱਚ ਕਾਰਜ ਕਰ ਰਹੀ ਹੈ।     ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਨੇ ਦੱਸਿਆ ਕਿ ਸਕਾਊਟ ਨਾਲ ਜੁੜ ਕੇ ਬੱਚਿਆਂ ਵਿੱਚ ਨੈਤਿਕਤਾ,ਸਾਹਸ,ਅਨੁਸ਼ਾਸਨ ਚੰਗਾ ਵਿਹਾਰ ਤੇ ਦੂਸਰਿਆਂ ਨਾਲੋਂ ਵੱਧ ਯੋਗਤਾ ਪੈਦਾ ਹੁੰਦੀ ਹੈ।ਸਕਾਊਟ ਕਾਰਨ ਬੱਚਿਆਂ ਵਿੱਚ ਆਪਸੀ ਮਿਲਵਰਤਨ,ਸਹਿਯੋਗ,

ਵਾਤਾਵਰਣ ਪ੍ਰਤੀ ਜਾਗਰੂਕਤਾ,ਜਨਜੀਵਨ ਪਸ਼ੂਆਂ ਤੇ ਪ੍ਰਕਿਰਤੀ ਪ੍ਰਤੀ ਸਤਿਕਾਰ,ਦੇਸ਼ ਦੇ ਇਤਿਹਾਸ ਤੇ ਮਾਣ ਤੇ ਵਧੀਆ ਨਾਗਰਿਕ ਦੇ ਗੁਣ ਤੇ ਟਾਈਮ ਮੈਨਜਮੈਂਟ ਦੀ ਅਦਭੁੱਤ ਗੁਣ ਪੈਦਾ ਹੁੰਦੇ ਹਨ।ਸਕਾਊਟ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਦੂਸਰਿਆਂ ਵਿਦਿਆਰਥੀਆਂ ਤੋਂ ਹਮੇਸ਼ਾ ਅੱਗੇ ਰਹਿੰਦੇ ਹਨ।ਮਾਂ ਬੋਲੀ ਦਿਵਸ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮਾਂ ਬੋਲੀ ਵਿੱਚ ਸਿੱਖਿਆ ਤੋਂ ਬਿਨਾਂ ਬੱਚੇ ਦਾ ਪੂਰਨ ਵਿਕਾਸ ਨਹੀਂ ਹੋ ਸਕਦਾ।ਸਾਨੂੰ ਹਮੇਸ਼ਾ ਆਪਣੀ ਮਾਂ ਬੋਲੀ ਦਾ ਵੱਧ ਤੋਂ ਵੱਧ ਮਾਣ ਤੇ ਸਤਿਕਾਰ ਕਰਨਾ ਚਾਹੀਦਾ ਹੈ।ਅੱਜ ਦੇ ਪ੍ਰੋਗਰਾਮ ਵਿੱਚ ਸ.ਨਵਦੀਪ ਸਿੰਘ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ,ਕਿਰਨਜੀਤ ਕੌਰ,ਅਮਨਦੀਪ ਕੌਰ,ਨੀਲੂ ਮਦਾਨ,ਬਲਬੀਰ ਕੌਰ,ਮਨੂੰ ਸ਼ਰਮਾ,ਅੰਜਨਾ ਸ਼ਰਮਾ,ਨੀਲਮ ਸਪਨਾ,ਨਰਿੰਦਰ ਕੌਰ,ਕੁਲਵੀਰ ਕੌਰ ਅਧਿਆਪਕਾਂ ਨੇ ਬੱਚਿਆਂ ਦੀਆਂ ਕੀਤੀਆਂ ਪਰਫਾਰਮੈਂਸ ਲਈ ਬੱਚਿਆਂ ਨੂੰ ਸ਼ਾਬਾਸ਼ ਅਤੇ ਸਨਮਾਨਿਤ ਕੀਤਾ।


ਫੋਟੋ:-ਪ੍ਰਾਇਮਰੀ ਸਕੂਲ ਖੰਨਾ-8 ਦੇ  ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਮੁੱਖੀ ਸਤਵੀਰ ਰੌਣੀ ਤੇ ਸਮੂਹ ਸਟਾਫ