Sunday, October 3, 2021

ਖੰਨੇ ਦੀ ਸੇਵਾ ਮੁਕਤ ਅਧਿਆਪਕਾ ਜਸਵੰਤ ਕੌਰ ਨੂੰ ਕੀਤਾ ਮੁੱਖ ਮੰਤਰੀ ਚੰਨੀ ਨੇ ਸਨਮਾਨਿਤ

  

ਖੰਨਾ, 3 ਅਕਤੂਬਰ ( ਸੇਤੀਆ) -ਸਿੱਖਿਆ ਦੇ ਖੇਤਰ ’ਚ ਚੰਗੀਆਂ ਸੇਵਾਵਾਂ ਨਿਭਾਉਣ ਉਪ੍ਰੰਤ ਸੇਵਾ ਮੁਕਤ ਹੋਏ ਹੈਡ ਟੀਚਰ ਸ੍ਰੀਮਤੀ ਜਸਵੰਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਖੰਨਾ ਨੂੰ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਵੱਲੋਂ ਚੰਡੀਗੜ ਯੂਨੀਵਰਸਿਟੀ, ਘੜੂੰਆਂ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਸੇਵਾਮੁਕਤ ਹੈਡ ਟੀਚਰ ਸ੍ਰੀਮਤੀ ਜਸਵੰਤ ਕੌਰ ਨੇ ਆਪਣੀ ਅਧਿਆਪਕਾ ਦੀ ਨੌਕਰੀ ਦੌਰਾਨ ਸਿੱਖਿਆ ਦੇ ਖੇਤਰ ’ਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਦੇ ਹੋਏ ਆਪਣੀ ਡਿਊਟੀ ਨੂੰ ਪੂਰੀ ਜਿੰਮੇਵਾਰੀ, ਨਿਸ਼ਠਾ ਤੇ ਤਨਦੇਹੀ ਨਾਲ ਨਿਭਾਇਆ ਅਤੇ ਆਪਣੇ ਫਰਜ਼ ਪ੍ਰਤੀ ਸੁਹਿਰਦ ਰਹਿੰਦੇ ਹੋਏ ਵਿਦਿਆਰਥੀਆਂ ਨੂੰ ਚੰਗੀ ਤਾਲੀਮ ਦਿੱਤੀ। ਉਹ ਜਿੱਥੇ ਮਿੱਠਬੋਲੜੇ ਸੁਭਾਅ ਦੇ ਤੇ ਨਿਮਰਤਾ ਵਾਲੇ ਹਨ, ਉੱਥੇ ਮਾਨਵਤਾ ਦੀ ਸੇਵਾ ਲਈ ਤੱਤਪਰ ਰਹਿੰਦੇ ਹੋਏ ਕੋਰੋਨਾ ਕਾਲ ਦੌਰਾਨ ਸੜਕਾਂ ਕਿਨਾਰੇ ਤੇ ਪੁਲਾਂ ਹੇਠਾਂ ਰਹਿਣ ਵਾਲੇ ਲੋੜਵੰਦ ਲੋਕਾਂ ਲਈ ਰੋਜ਼ਾਨਾ ਦੁਪਿਹਰ ਤੇ ਰਾਤ ਨੂੰ ਘਰ 'ਚ ਖੁਦ ਭੋਜਨ ਤਿਆਰ ਕਰਦੇ ਸੀ I  ਮਾਨਵਤਾ ਦੀ ਸੇਵਾ ਦੇ ਇਸ ਨੇਕ ਕਾਰਜ ਨੂੰ ਉਹਨਾਂ ਦੇ ਬੇਟਿਆਂ ਡਾ.  ਗਗਨਦੀਪ ਸਿੰਘ ਜਿਲਾ ਹੈਡ ਯੂਨਾਇਟਿਡ ਸਿੱਖਸ ਅਤੇ ਐਡਵੋਕੇਟ ਮਨਦੀਪ ਸਿੰਘ ਨੇ ਨੇਪਰੇ ਚੜਾਉਂਦੇ ਹੋਏ ਆਪਣੇ ਹੱਥੀਂ ਰੋਜ਼ਾਨਾ ਜ਼ਰੂਰਤਮੰਦ ਲੋਕਾਂ ਤੱਕ ਖਾਣਾ ਪਹੁੰਚਾਇਆ I ਜਿਕਰਯੋਗ ਹੈ ਕਿ ਡਾ.  ਗਗਨਦੀਪ ਸਿੰਘ ਅਤੇ ਐਡਵੋਕੇਟ ਮਨਦੀਪ ਸਿੰਘ ਨੇ ਕੋਰੋਨਾ ਕਾਲ ਦੌਰਾਨ ਸ਼ਹਿਰ ਦੇ ਲੱਗਭਗ ਸਮੂਹ ਧਾਰਮਿਕ ਸਥਾਨਾਂ ਨੂੰ ਸੈਨੇਟਾਈਜ਼ ਕੀਤਾ ਤੇ  ਲੋੜਵੰਦ ਲੋਕਾਂ ਨੂੰ ਘਰ ਘਰ ਜਾ ਕੇ ਮੁਫ਼ਤ ਰਾਸ਼ਨ ਵੀ ਵੰਡਿਆ ਸੀ I ਦੂਸਰੇ ਪਾਸੇ  ਪੰਜਾਬ ਦੇ ਮੁੱਖ ਮੰਤਰੀ  ਸ੍ਰ. ਚੰਨੀ ਵੱਲੋਂ ਸ੍ਰੀਮਤੀ ਜਸਵੰਤ ਕੌਰ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕਰਨ ਨਾਲ ਉਹਨਾਂ ਦੇ ਪ੍ਰਸ਼ੰਸਕਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਹੈ। ਸਨਮਾਨ ਮਿਲਣ ਉਪ੍ਰੰਤ ਸ੍ਰੀਮਤੀ ਜਸਵੰਤ ਕੌਰ ਨੇ ਗੱਲਬਾਤ ਦੌਰਾਨ ਸੂਬੇ ਦੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਅਤੇ ਹਾਜ਼ਿਰ ਉੱਘੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਸਮੇਤ ਪ੍ਰਬੰਧਕਾਂ ਦਾ ਧੰਨਵਾਦ ਕੀਤਾ .

ਖੰਨਾ ਸ਼ਹਿਰ ਦੇ ੳ਼ੁੱਘੇ ਸਮਾਜ ਸੇਵੀ ਸ਼ਸ਼ੀ ਵਰਧਨ  ਅਤੇ ਸੁਖਵੰਤ ਟਿੱਲੂ ਨੇ ਕਿਹਾ ਕਿ ਅੱਜ ਸਾਡੇ ਸ਼ਹਿਰ ਦਾ ਮਾਣ ਵਧਿਅ਼ਾ ਹੈ । ਸ਼ਹਿਰ ਦੀਅ਼ਾ ਸਾਰੀਅ਼ਾ ਸਮਾਜਿਕ ਤੇ ਰਾਜਨੀਤਿਕ ਪਾਰਟੀਅ਼ਾਂ ਨੇ ਸ਼੍ਰੀ ਮਤੀ ਜਸਵੰਤ ਕੌਰ ਨੂੰ ਮਿਲੇ ਸਨਮਾਨ ਤੇ ਖੁਸ਼ੀ ਜਾਹਰ ਕੀਤੀ । ਫਿਰਤੂ ਟੀਮ ਵੱਲੋਂ ਪਰਿਵਾਰ ਨੂੰ ਵਧਾਈ