Wednesday, July 27, 2022

ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਨੇ 31 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ

 ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਨੇ ਅੱਜ ਥਾਣਾ ਮਾਛੀਵਾੜਾ ਸਾਹਿਬ ਦੇ ਐੱਸ. ਐੱਚ. ਓ. ਸਮੇਤ 31 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ | ਬਦਲੇ ਗਏ ਅਧਿਕਾਰੀਆਂ ਵਿਚ ਇੰਸ. ਰਣਦੀਪ ਕੁਮਾਰ ਨੂੰ ਮੁੱਖ ਅਫ਼ਸਰ ਥਾਣਾ ਮਾਛੀਵਾੜਾ ਸਾਹਿਬ ਲਗਾਇਆ ਗਿਆ ਜਦੋਂ ਕਿ ਸਬ ਇੰਸ. ਵਿਜੈ ਕੁਮਾਰ ਨੂੰ ਬਦਲ ਕੇ ਇੰਚਾਰਜ ਪੀ.ਓ. ਸਟਾਫ਼ ਖੰਨਾ ਲਗਾਇਆ ਗਿਆ ਹੈ | ਮਹਿਲਾ ਇੰਸ. ਪਰਵੀਨ ਸ਼ਰਮਾ ਨੂੰ ਇੰਚਾਰਜ ਪੁਲਿਸ ਟਰੇਨਿੰਗ ਸਕੂਲ ਡੀ. ਡੀ. ਪੀ. ਓ. ਖੰਨਾ, ਥਾਣੇਦਾਰ ਗੁਰਮੀਤ ਸਿੰਘ ਨੂੰ ਥਾਣਾ ਮਲੌਦ, ਹੌਲਦਾਰ ਜਸਪ੍ਰੀਤ ਸਿੰਘ ਨੂੰ ਮੁਣਸ਼ੀ ਚੌਕੀ ਬਰਧਾਲਾ, ਏ. ਐਸ. ਆਈ. ਸੁਰਾਜਦੀਨ ਨੂੰ ੂ ਥਾਣਾ ਸਿਟੀ ਖੰਨਾ, ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੂੰ ਥਾਣਾ ਸਿਟੀ 2 ਖੰਨਾ, ਏ. ਐੱਸ. ਆਈ. ਕਮਲਜੀਤ ਨੂੰ ਇੰਚਾਰਜ ਜੀ. ਪੀ. ਐਫ. ਬਰਾਂਚ ਖੰਨਾ, ਹੌਲਦਾਰ ਮੋਹਣ ਸਿੰਘ ਨੂੰ ਗੰਨਮੈਨ ਡੀ. ਐੱਸ. ਪੀ. ਪਾਇਲ, ਹੈੱਡ ਕਾਂਸਟੇਬਲ ਰਜਿੰਦਰ ਸਿੰਘ ਨੂੰ ਥਾਣਾ ਮਲੌਦ, ਸਿਪਾਹੀ ਗੁਰਪ੍ਰੀਤ ਸਿੰਘ ਨੂੰ ਸਹਾਇਕ ਮੁਣਸ਼ੀ ਥਾਣਾ ਸਿਟੀ 2 ਖੰਨਾ, ਸਿਪਾਹੀ ਜਤਿੰਦਰ ਸਿੰਘ ਨੂੰ ਕੰਪਿਊਟਰ ਆਪਰੇਟਰ, ਉਪ ਕਪਤਾਨ ਪੁਲਿਸ ਈ. ਓ. ਵਿੰਗ ਅਤੇ ਸਾਈਬਰ ਸੈਲ ਖੰਨਾ, ਮਹਿਲਾ ਸਿਪਾਹੀ ਗੁਰਪ੍ਰੀਤ ਕੌਰ ਨੂੰ ਕੰਪਿਊਟਰ ਅਪਰੇਟਰ ਉਪ ਪੁਲਿਸ ਕਪਤਾਨ ਪੁਲਿਸ (ਡੀ.)ਖੰਨਾ, ਸਿਪਾਹੀ ਤਲਵਿੰਦਰ ਸਿੰਘ ਨੂੰ ਸੰਮਣ ਸਟਾਫ਼ ਖੰਨਾ, ਥਾਣੇਦਾਰ ਜਸਵੀਰ ਸਿੰਘ ਨੂੰ ਸੰਮਣ ਸਟਾਫ਼ ਖੰਨਾ, ਹੌਲਦਾਰ ਹਰਵਿੰਦਰ ਸਿੰਘ ਨੂੰ ਗਾਰਦ ਕੋਰਟ ਕੰਪਲੈਕਸ ਖੰਨਾ ਵਾਧੂ ਚਾਰਜ ਨਾਇਬ ਕੋਰਟ ਫੈਮਲੀ ਕੋਰਟ ਖੰਨਾ, ਥਾਣੇਦਾਰ ਸੁਰਜੀਤ ਸਿੰਘ ਨੂੰ ਗਾਰਦ ਕੋਰਟ ਕੰਪਲੈਕਸ ਸਮਰਾਲਾ ਵਾਧੂ ਚਾਰਜ ਨਾਇਬ ਕੋਰਟ ਫੈਮਲੀ ਕੋਟ ਸਮਰਾਲਾ, ਥਾਣੇਦਾਰ ਰਜਿੰਦਰਪਾਲ ਸਿੰਘ ਨੂੰ ਚੌਂਕੀ ਸਿਆੜ, ਥਾਣੇਦਾਰ ਜਗਦੀਸ਼ ਸਿੰਘ ਨੂੰ ਰੂਰਲ ਰੈਪਿਡ ਥਾਣਾ ਸਦਰ ਖੰਨਾ, ਥਾਣੇਦਾਰ ਕਰਨੈਲ ਸਿੰਘ ਨੂੰ ਨਾਇਬ ਕੋਰਟ ਐੱਸ. ਡੀ. ਐਮ. ਪਾਇਲ, ਥਾਣੇਦਾਰ ਜਗਰੂਪ ਸਿੰਘ ਨੂੰ ਨਾਇਬ ਕੋਰ ਜੇ. ਐਮ. ਆਈ. ਸੀ. ਖੰਨਾ, ਥਾਣੇਦਾਰ ਰਾਜ ਕੁਮਾਰ ਨੂੰ ਰੂਰਲ ਰੈਪਿਡ ਸਮਰਾਲਾ, ਥਾਣੇਦਾਰ ਵਿਜੈ ਕੁਮਾਰ ਨੂੰ ਚੌਂਕੀ ਬਰਧਾਲਾਂ, ਥਾਣੇਦਾਰ ਅੰਗਰੇਜ਼ ਸਿੰਘ ਨੂੰ ਰੂਰਲ ਰੈਪਿਡ ਥਾਣਾ ਸਮਰਾਲਾ, ਮਹਿਲਾ ਹੌਲਦਾਰ ਰਾਜ ਨੂੰ ਥਾਣਾ ਮਾਛੀਵਾੜਾ ਸਾਹਿਬ, ਥਾਣੇਦਾਰ ਇੰਦਰਜੀਤ ਸਿੰਘ ਨੂੰ ਚੌਂਕੀ ਹੇਡੋਂ, ਥਾਣੇਦਾਰ ਹਰਜੀਤ ਸਿੰਘ ਨੂੰ ਇੰਚਾਰਜ ਜੁਡੀਸ਼ੀਅਲ ਮਾਲ ਖੰਨਾ ਸਮਰਾਲਾ, ਥਾਣੇਦਾਰ ਅਮਰ ਹੁਸੈਨ ਨੂੰ ਖਜਾਨਾ ਗਾਰਦ ਸਮਰਾਲਾ, ਥਾਣੇਦਾਰ ਸੱਜਣ ਸਿੰਘ ਨੂੰ ਰੀਡਰ ਡੀ ਐਸ. ਪੀ. ਖੰਨਾ, ਮਹਿਲਾ ਸਿਪਾਹੀ ਮਨਦੀਪ ਕੌਰ ਨੂੰ ਜੀ. ਪੀ. ਐਫ. ਬਰਾਂਚ ਖੰਨਾ ਲਗਾਇਆ ਗਿਆ | ਇਸ ਮੌਕੇ ਐਸ. ਐੱਸ. ਪੀ. ਰਵੀ ਕੁਮਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ | ਡਿਊਟੀ ਦੌਰਾਨ ਕੁਤਾਹੀ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਆਪਣੀ ਡਿਊਟੀ ਤੇ ਤੁਰੰਤ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ |