Thursday, October 20, 2022

ਬਲਾਕ ਖੰਨਾ-2 ਦੇ ਸੈਂਟਰ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਸ਼ੁਕਰਾਨੇ ਵਜੋਂ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਇਸ ਸਕੂਲ ਵਿੱਚੋਂ ਪ੍ਰਾਇਮਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਡਾ. ਕੁਲਦੀਪ ਸਿੰਘ ਕੁਲਾਰ ਸਾਬਕਾ ਹੈਲਥ ਮਨਿਸਟਰ ਐਲਬਰਟਾ, ਕੈਨੇਡਾ ਨੇ ਸਾਂਝੇ ਕੀਤੇ ਆਪਣੇ ਵਿਚਾਰ

 

ਖੰਨਾ (ਪ੍ਰੈਸ ਨੋਟ)




ਬਲਾਕ ਖੰਨਾ-2 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਸਮੂਹ ਸਟਾਫ ਵੱਲੋਂ ਸਕੂਲ ਦੀ ਤਰੱਕੀ ਅਤੇ ਤਿਆਰ ਕੀਤੇ ਗਏ ਨਵੇਂ ਕਮਰੇ ਦੇ ਉਦਘਾਟਨ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ  ਪਾਠ ਕਰਵਾਏ ਗਏ । ਸਕੂਲ ਵਿਚ ਇਕ ਕਮਰਾ ਰੈਨੋਵੇਟ ਕਰਵਾਉਣ ਵਾਲੇ ਫਾਰਮਗੈਸ ਪ੍ਰਾਈਵੇਟ ਲਿਮਿਟਡ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਅਪਰੇਟਿੰਗ ਹੈੱਡ ਸ੍ਰੀ ਪੰਕਜ ਸਿੰਘ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਖੰਨਾ-2 ਸ. ਅਵਤਾਰ ਸਿੰਘ ਜੀ,ਡਾ.ਕੁਲਦੀਪ ਸਿੰਘ ਜੀ,ਸ.ਹਰਮਨ ਸਿੰਘ ਕਾਹਲੋਂ,ਸ.ਰਜਿੰਦਰ ਸਿੰਘ ਕਾਹਲੋਂ, ਸ.ਕੁਲਦੀਪ ਸਿੰਘ ਕੁਲਾਰ,ਸ.ਜਗਰੂਪ ਸਿੰਘ ਕੁਲਾਰ,ਸ. ਹਰਦੀਪ ਸਿੰਘ ਕੁਲਾਰ,ਸ.ਹਰਮਿੰਦਰ ਸਿੰਘ, ਸ.ਭੁਪਿੰਦਰ ਸਿੰਘ,ਨੰਬਰਦਾਰ ਸ.ਜਰਨੈਲ ਸਿੰਘ,ਹੈੱਡ ਮਾਸਟਰ ਸ੍ਰੀ ਗੁਰਦੀਪ ਕੁਮਾਰ ਘਈ,ਸ. ਕਲਿਆਣ ਸਿੰਘ,ਸ.ਜਸਪਾਲ ਸਿੰਘ, ਸ.ਦਵਿੰਦਰ ਸਿੰਘ ਕੁਲਾਰ,ਸ.ਅਵਤਾਰ ਸਿੰਘ ਕੁਲਾਰ,ਸ.ਤਜਿੰਦਰ ਸਿੰਘ ਬੈਨੀਪਾਲ,ਸ.ਦਲਜੀਤ ਸਿੰਘ , ਸ੍ਰੀਮਤੀ ਸਰਬਜੀਤ ਕੌਰ,ਸ.ਜਰਨੈਲ ਸਿੰਘ ਰਿਟਾਇਰਡ ਏ.ਐੱਸ.ਆਈ ਖੰਨਾ, ਸ.ਚੰਚਲ ਸਿੰਘ ਰਾਣਾ, ਸ.ਜਗਤਾਰ ਸਿੰਘ ਕੁਲਾਰ,ਸ੍ਰੀਮਤੀ ਕੁਲਵਿੰਦਰ ਕੋਰ,ਮੈਡਮ ਰੁਪਿੰਦਰ ਕੌਰ,ਸ.ਅਮਰਜੀਤ ਸਿੰਘ,ਸ.ਗੁਰਦੀਪ ਸਿੰਘ,ਸ.ਅਮਰੀਕ ਸਿੰਘ, ਬੈਨੀਪਾਲ, ਸ.ਪ੍ਰੀਤਪਾਲ ਸਿੰਘ,ਸ.ਪ੍ਰਕਾਸ਼ ਸਿੰਘ,ਸ. ਸੁਖਦੇਵ ਸਿੰਘ,ਸ.ਕੁਲਦੀਪ ਸਿੰਘ ਕੁਲਾਰ,ਸ ਗੁਰਪ੍ਰੀਤ ਸਿੰਘ ਬੈਨੀਪਾਲ ,ਸ.ਰਣਜੋਧ ਸਿੰਘ,ਸ.ਹਰਦੀਪ ਸਿੰਘ, ਸ.ਜਗਦੇਵ ਸਿੰਘ,ਸ.ਰਣਜੋਧ ਸਿੰਘ,ਸ.ਤੇਜਾ ਸਿੰਘ,ਸ.ਜਸਵਿੰਦਰ ਸਿੰਘ,ਐੱਸ.ਐੱਮ.ਸੀ. ਚੇਅਰਮੈਨ ਸ੍ਰੀਮਤੀ ਮਨਦੀਪ ਕੌਰ,ਸ.ਮਨਪ੍ਰੀਤ  ਸਿੰਘ ਜੀ, ਮੈਡਮ ਸੁਰੇਖਾ ਕੌਸ਼ਲ, ਧੀਰਜ, ਪ੍ਰਵੀਨ ਭਾਟੀਆ,ਹਰਦੀਪ ਕੌਰ,ਸਨੇਹ ਲਤਾ, ਰਾਜਦੀਪ ਕੌਰ,ਹੈੱਡ ਟੀਚਰ ਭੁਮੱਦੀ ਸ.ਜਗਰੂਪ ਸਿੰਘ ,ਸਟੇਟ ਐਵਾਰਡੀ ਅਧਿਆਪਕ ਸ.ਅਮਰਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੇੜੀ ਸੋਢੀਆਂ,ਸ੍ਰੀ ਰਾਜੀਵ ਕੁਮਾਰ ਆਦਿ ਸ਼ਖ਼ਸੀਅਤਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮੌਕੇ ਹਾਜ਼ਰ ਸਨ ।

ਮੌਕੇ ਤੇ ਮੌਜੂਦ ਸੀ.ਐਚ.ਟੀ ਮੈਡਮ ਗਲੈਕਸੀ ਸੋਫ਼ਤ,ਸ਼੍ਰੀਮਤੀ ਜਸਵਿੰਦਰ ਕੌਰ,ਸ੍ਰੀਮਤੀ ਬਲਜੀਤ ਕੌਰ,ਸ੍ਰੀਮਤੀ ਅਨੀਤਾ ਭੁੰਬਲਾ,ਸ੍ਰੀ ਵਿਕਾਸ ਕਪਿਲਾ ਸਟੇਟ ਐਵਾਰਡੀ ਅਧਿਆਪਕ ,ਸ੍ਰੀਮਤੀ ਜਸਵੀਰ ਕੌਰ,ਸ. ਸਤਨਾਮ ਸਿੰਘ, ਸ਼੍ਰੀਮਤੀ ਮਨਪ੍ਰੀਤ ਕੌਰ ਆਂਗਣਵਾਡ਼ੀ ਵਰਕਰ , ਸ਼੍ਰੀਮਤੀ ਮਨਪ੍ਰੀਤ ਕੌਰ ਮਿਡ ਡੇ ਮੀਲ ਵਰਕਰ ਅਤੇ ਸਮੂਹ ਸਟਾਫ ਵੱਲੋਂ ਮੌਕੇ ਤੇ ਪਹੁੰਚੀਆਂ ਸ਼ਖ਼ਸੀਅਤਾਂ,ਦਾਨੀ ਸੱਜਣਾ,ਬੱਚਿਆਂ ਦੇ ਮਾਤਾ ਪਿਤਾ, ਹਾਜ਼ਰ ਪਿੰਡ ਵਾਸੀਆਂ ਅਤੇ ਵਿਸ਼ੇਸ਼ ਤੌਰ ਤੇ ਸ੍ਰੀ ਪੰਕਜ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਸਕੂਲ ਦੇ ਸਟੇਟ ਐਵਾਰਡੀ ਅਧਿਆਪਕ ਸ੍ਰੀ ਵਿਕਾਸ ਕਪਿਲਾ ਜੀ ਨੇ ਸਕੂਲ ਦੀ ਸਹਾਇਤਾ ਕਰਨ ਵਾਲੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਹਮੇਸ਼ਾਂ ਉਨ੍ਹਾਂ ਨੂੰ ਸਕੂਲ ਦੀ ਬਿਹਤਰੀ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਉਣ ਲਈ ਬੇਨਤੀ ਕੀਤੀ । ਮੌਕੇ ਤੇ  ਸਕੂਲ ਦੇ ਸਮੂਹ ਸਟਾਫ ਵੱਲੋਂ ਵੀ ਸਕੂਲ ਦੀ ਬਿਹਤਰੀ ਲਈ ਹਮੇਸ਼ਾਂ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ । ਸਕੂਲ ਦਾ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਅਤੇ ਸੈਂਟਰ ਦੇ   ਸਕੂਲਾਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਕੂਲਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਨਮਾਨ  ਕੀਤਾ ਗਿਆ ।

ਡਾ.ਕੁਲਦੀਪ ਸਿੰਘ ਕੁਲਾਰ ਜੀ ਸਾਬਕਾ ਹੈਲਥ ਮਨਿਸਟਰ ਐਲਬਰਟਾ ਕੈਨੇਡਾ ਵੱਲੋਂ ਮੌਕੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਇਸ ਪ੍ਰਾਇਮਰੀ ਸਕੂਲ ਵਿੱਚ ਪੜ੍ਹ ਕੇ ਜਾਣ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ । ਉਹਨਾਂ ਨੇ ਸਮੂਹ ਸਟਾਫ ਦੀ ਤਾਰੀਫ਼ ਕੀਤੀ । ਉਨ੍ਹਾਂ ਨੇ ਅੱਗੇ ਸਮੂਹ ਸਟਾਫ ਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਹਰ ਸੰਭਵ ਮੱਦਦ ਦੇਣ ਦਾ  ਭਰੋਸਾ ਦਿਵਾਇਆ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616