Saturday, June 16, 2018

ਪੰਜਾਬ ਇੰਟਰਲਾਕ ਫੇਕਟਰੀ ਦੇ ਮਾਲਕਾਂ ਨੇ ਕੀਤੀ ਵਿਸ਼ੇਸ ਬੈਠਕ



ਮਹਿਤਪੁਰ -ਪੰਜਾਬ ਇੰਟਰਲਾਕਿੰਗ ਟਾਇਲ ਫੈਕਟਰੀ ਮਾਲਕਾਂ ਦੀ ਇੱਕ ਵਿਸ਼ੇਸ ਬੈਠਕ ਜੇ ਕੇ ਹੋਟਲ ਮਹਿਤਪੁਰ ਚ ਪੰਜਾਬ ਪ੍ਰਧਾਨ ਸ਼ਸੀ ਵਰਧਨ ਦੀ ਯੋਗ ਅਗਵਾਈ ਹੋਈ ਜਿਸ ਵਿੱਚ ਪੰਜਾਬ ਭਰ ਤੋ ਇੰਟਰਲਾਕ ਫੈਕਟਰੀ ਮਾਲਕਾਂ ਨੇ ਭਾਰੀ ਗਿਣਤੀ ਚ ਭਾਗ ਲਿਆ । ਬੈਠਕ ਵਿੱਚ ਸਭ ਤੋ ਪਹਿਲਾ ਪ੍ਰਧਾਨ ਸ਼ਸੀ ਵਰਧਨ ਨੇ ਦੂਰ ਦਰਾਡੇ ਤੋ ਆਏ ਸਮੂਹ ਫੈਕਟਰੀ ਮਾਲਕਾ ਨੂੰ ਮਹਿਤਪੁਰ ਪੁੱਜਣ ਤੇ ਜੀ ਆਇਆ ਆਖਿਆ । ਉਨਾ ਦੱਸਿਆ ਕਿ ਫੈਕਟਰੀ ਮਾਲਕਾ ਨਾਲ ਕੋਈ ਧੱਕਾ ਨਾ ਹੋ ਸਕੇ ਇਸ ਲਈ ਪਿੱਛਲੇ ਦਿਨੀ ਸਾਰੇ ਇੰਟਰਲਾਕ ਫੈਕਟਰੀ ਮਾਲਕਾਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਲਈ ਪੰਜਾਬ ਇੰਟਰਲਾਕ ਫੈਕਟਰੀ ਵੇਲਫੇਅਰ ਐਸੋਸੀਏਸਨ ਦਾ ਗਠਨ ਕੀਤਾ ਗਿਆ ਜਿਸ ਵਿੱਚ ਪੰਜਾਬ ਭਰ ਤੋ ਮੈਬਰ ਸਾਮਲ ਕੀਤੇ ਗਏ । ਉਨਾ ਕਿਹਾ ਕਿ ਜੇਕਰ ਕਿਸੇ ਵੀ ਫੈਕਟਰੀ ਮਾਲਕ ਨੂੰ ਕਿਸੇ ਤਰਾ
ਦੀ ਕੋਈ ਪ੍ਰੇਸਾਨੀ ਹੋਵੇ ਤਾ ਉਸ ਨਾਲ ਪੂਰੇ ਪੰਜਾਬ ਦੀ ਐਸੋਸਾਏਸਨ ਚਟਾਂਨ ਵਾਂਗ ਖੜੇਗੀ । ਬੈਠਕ ਵਿੱਚ ਕੇ ਕੇ ਵਰਮਾ ਡਿਪਟੀ ਮਨੈਜਰ ਨੈਸਨਲ ਸਮਾਜ ਇੰਡਰਸਟੀਜ ਜਲੰਧਰ ਮੁੱਖ ਮਹਿਮਾਨ ਦੇ ਤੋਰ ਤੇ ਹਾਜਰ ਹੋਏ ਤੇ ਕੇਦਰ ਸਰਕਾਰ ਵਲੋ ਫੈਕਟਰੀ ਮਾਲਕਾਂ ਨੂੰ ਮਿਲਣ ਵਾਲੀਆ ਸਹੂਲਤਾ ਤੋ ਜਾਣੂ ਕਰਵਾਇਆ । ਅੰਤ ਵਿੱਚ ਸਮੂਹ ਫੈਕਟਰੀ ਮਾਲਕਾਂ ਦੀਆ ਮੁਸਕਲਾਂ ਪ੍ਰਧਾਨ ਸ਼ਸੀ ਵਰਧਨ ਨੇ ਸੁਣੀਆ ਇਜਸ ਵਿੱਚ ਠੇਕੇਦਾਰ ਅਤੇ ਸਰਕਾਰੀ ਅਫਸਰ ਸਾਹੀ ਦੀ ਲੁੱਟ ਘਸੁੱਟ ਬਾਰੇ , ਰੇਤ ਬਜਰੀ ਦੇ ਰੇਟ ਤੇਅ ਕਰਨ ਬਾਰੇ ,ਆਈ ਐਸ ਆਈ ਦੀ ਮਾਨਤਾ ਲੈਣ ਦੀ ਫੀਸ ਘਟਾਉਣ ਬਾਰੇ , ਟਾਇਲਾ ਦੇ ਰੇਟ ਤੈਅ ਕਰਨ ਬਾਰੇ , ਨਰੇਗਾ ਦੀ ਫਸੀ ਪੇਮੈਟ ਨਾ ਮਿਲਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਸਲਾਹਕਾਰ ਗੁਰਦੀਪ ਸਿੰਘ ਨੇ ਸਾਰੇ ਫੈਕਟਰੀ ਮਾਲਕਾਂ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ । ਇਸ ਮੌਕੇ ਸ਼ਸੀ ਵਰਧਨ ਪ੍ਰਧਾਨ , ਚੰਦ ਸਿੰਘ ਡੇਲਾ ਸੀਨੀਅਰ ਉੱਪ ਪ੍ਰਧਾਨ , ਰਵੀ ਮੱਟੂ ਡਰੀਮ ਵਿਲਡਰ ਮਹਿਤਪੁਰ ਉੱਪ ਪ੍ਰਧਾਨ , ਡਾ ਰਜਿੰਦਰ ਸਿੰਘ ਸਪਰਾ ਸਕੱਤਰ , ਸੰਦੀਪ ਮਿੱਤਲ ਖਜਾਨਚੀ , ਕਰਜੀਤ ਸਿੰਘ ਨੂੰ ਪ੍ਰੈਸ ਸਕੱਤਰ , ਦੋ ਨਵੇ ਅਓਦੇਦਰ ਖੰਨਾ ਸਿਮੰਟ ਪਰੋਡੇਕਟ ਦੇ ਮਾਲਿਕ ਸ਼ਿਵ ਕੁਮਾਰ ਜੀ ਮੁੱਖ ਬੁਲਾਰਾ , ਰਾਣਧਾਵਾ ਟਾਇਲ ਲੁਧਿਆਣਾ ਦੇ ਮਾਲਿਕ ਗੁਰਚਰਨ ਸਿੰਘ ਜੀ ਨੂੰ ਪਰਾਪੋਗੰਡਾ ਸੇਕਟਰੀ ਪੰਜਾਬ ਨਿਯੁਗਤ ਕਿਤਾ ਗਿਅਾ ਜੀ ਮੁੱਖ ਸਲਾਹਕਾਰ ਗੁਰਦੀਪ ਸਿੰਘ ਤੇ ਪੰਜਾਬ ਭਰ ਤੋ ਫੈਕਟਰੀ ਮਾਲਕ ਹਾਜਰ ਸਨ ।
ਫੋਟੋ --- ਡਰੀਮ ਬਿਲਡਰ ਮਹਿਤਪੁਰ ਦੇ ਐਮ ਡੀ ਜਸਵਿੰਦਰ ਸਿੰਘ ਨੂੰ ਉੱਪ ਪ੍ਰਧਾਨ ਨਿਯੁਕਤ ਕਰਨ ਤੇ ਸਨਮਾਨਿਤ ਕਰਦੇ ਪ੍ਰਧਾਨ ਸ਼ਸੀ ਵਰਧਨ , ਏ ਕੇ ਵਰਮਾ ਡਿਪਟੀ ਮਨੈਜਰ ਨੈਸਨਲ ਸਮਾਲ ਇੰਡਰਸਟੀਜ ਜਲੰਧਰ ਤੇ ਹੋਰ ਅਹੁਦੇਦਾਰ