ਖੰਨਾ : 3 ਨਵੰਬਰ -
ਤੀਸਰਾ ਅਮਰੀਸ਼ ਗੋਇਲ ਮੈਮੋਰੀਅਲ ਟੀ ਟਵੈਂਟੀ ਕ੍ਰਿਕਟ ਟੂਰਨਾਮੈਂਟ ਸਥਾਨਕ ਪ੍ਰਿੰਸੀਪਲ ਨਰੇਸ਼ ਚੰਦਰ ਸਟੇਡੀਅਮ ਮਲੇਰ ਕੋਟਲਾ ਰੋਡ, ਖੰਨਾ ਵਿੱਖੇ ਸ਼ੁਰੂ ਹੋਇਆ। ਇਹ ਟੂਰਨਾਮੈਂਟ 3 ਨਵੰਬਰ ਤੋਂ 10 ਨਵੰਬਰ ਤੱਕ ਚਲੇਗਾ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਦੇ ਮੁੱਖ ਮਹਿਮਾਨ ਪ੍ਰੋਫੈਸਰ ਡਾ.ਦਲਜੀਤ ਸਿੰਘ ਵਾਇਸ ਚਾਂਸਲਰ, ਰਯਾਤ ਬਾਹਰਾ ਯੂਨੀਵਰਸਿਟੀ ਅਤੇ ਵਿਸ਼ੇਸ਼ ਮਹਿਮਾਨ ਗੁਰਮਿੰਦਰ ਸਿੰਘ ਲਾਲੀ ਚੇਅਰਮੈਨ ਇਮਪਰੂਵਮੈਂਟ ਟਰੱਸਟ ਖੰਨਾ, ਵਿਜੈ ਸ਼ਰਮਾ ਕੌਂਸਲਰ ਤੇ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਖੰਨਾ ਸਨ। ਇਸ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਗੁਰਪ੍ਰੀਤ ਸਿੰਘ ਬੰਟੀ, ਕਰਨ ਸ਼ਰਮਾ, ਕਪਿਲ ਗੋਇਲ, ਰਾਜੇਸ਼ ਕੁਮਾਰ ਵਾਲੀਆ, ਰੋਹਿਤ ਸੂਦ, ਦੀਪਕ ਚਿੰਟੂ ਵੱਲੋਂ ਮੁੱਖ ਮਹਿਮਾਨ ਨੂੰ ਮੇਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਟੂਰਨਾਮੈਂਟ ਵਿੱਚ ਭਾਗ ਲੈ ਰਹੇ ਸਮੂਹ ਖਿਡਾਰੀਆਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਭੇਂਟ ਕੀਤੀਆਂ। ਲਾਲੀ ਨੇ ਕਿਹਾ ਕਿ ਇੱਕ ਤੰਦਰੁਸਤ ਸਮਾਜ ਵਿੱਚ ਖੇਡਾਂ ਦਾ ਅਹਿਮ ਯੋਗਦਾਨ ਹੈ। ਇਸ ਟੂਰਨਾਮੈਂਟ ਵਿਚ ਖੰਨਾ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਦਿੱਲੀ, ਨੋਇਡਾ, ਚੰਡੀਗੜ੍ਹ, ਹੋਸ਼ਿਆਰਪੁਰ, ਰਾਜਪੁਰਾ, ਲੁਧਿਆਣਾ, ਮੋਰਿੰਡਾ, ਮੋੜ ਮੰਡੀ ਤੋੰ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਉ, ਪ੍ਰਧਾਨ ਅਨਿਲ ਕੁਮਾਰ ਗੇਟੂ, ਮੰਨਜਿੰਦਰ ਸ਼ਾਹੀ, ਅਮਰ ਅਰੋੜਾ, ਰਣਜੀਤ ਸਿੰਘ ਹੀਰਾ, ਗੌਰਵ ਗੋਇਲ, ਲਕੀ ਗੁਪਤਾ, ਹਨੀ ਵਡੇਰਾ, ਰਿੰਕੂ ਰਸੁਲੜਾ ਵੀ ਹਾਜਰ ਸਨ। w