ਮਿਤੀ 28/07/2023 ( ਖੰਨਾ) ਟੈਕਨੀਕਲ ਸਰਵਿਸਜ ਯੂਨੀਅਨ ਰਜਿ.ਸਰਕਲ ਖੰਨਾ ਦੀ ਵਧਵੀ ਮੀਟਿੰਗ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਖੰਨਾ ਵਿਖੇ ਹੋਈ। ਮੀਟਿੰਗ ਵਿੱਚ ਸਰਕਲ ਵਰਕਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਡਵੀਜ਼ਨਾ ਦੇ ਸੱਕਤਰ ਤੇ ਸਬ ਡਵੀਜ਼ਨਾ ਦੇ ਪ੍ਰਧਾਨ ਸੱਕਤਰ ਸ਼ਾਮਲ ਹੋਏ।ਪੈ੍ਸ ਨੂੰ ਬਿਆਨ ਜਾਰੀ ਕਰਦਿਆਂ ਸਰਕਲ ਸਕੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕੌਮ ਐਂਡ ਟਰਾਸਕੋ ਦੀ ਮੈਨੇਜਮੈਂਟ ਦੇ ਮੁਲਾਜ਼ਮਾਂ ਤੇ ਲੋਕਾ ਤੇ ਲਾਗੂ ਕੀਤੀਆਂਜਾ ਰਹੀਆਂ ਲੋਕਾ ਅਤੇ ਮੁਲਾਜ਼ਮ ਵਿਰੋਧੀ ਨੀਤੀਆ ਫ਼ੈਸਲਿਆਂ ਖਿਲਾਫ ਵੱਡੀ ਪੱਧਰ ਤੇ ਰੋਸ ਪਿਆ ਜਾ ਰਿਹਾ ਹੈ। ਮੀਟਿੰਗ ਚ, ਸ਼ਾਮਲ ਆਗੂਆਂ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੂਬਾ ਕਮੇਟੀ ਵੱਲੋਂ ਕੀਤੇ ਫੈਸਲੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ,ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਨਿਸ਼ਾਨਦੇਹੀ ਕਰਨ ਤੇ ਸੂਬਾ ਕਮੇਟੀ ਵਲੋਂ ਲਾਇਆ ਫੰਡ ਇਸੇ ਮਹੀਨੇ ਜਮਾਂ ਕਰਵਾਉਣ ਦਾ ਫੈਸਲਾ ਕੀਤਾ। ਜੁਆਇੰਟ ਫੋਰਮ ਵੱਲੋਂ ਕੀਤੇ ਫੈਸਲੇ ਇੱਕ ਦਿਨ ਦੀ ਤਨਖਾਹ ਕੱਟਕੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਜਮਾਂ ਕਰਨ ਦੇ ਲਈ ਅਪਣਾ ਵਿਰੋਧ ਪ੍ਗਟ ਕੀਤਾ। ਮੀਟਿੰਗ ਵਿੱਚ ਸ਼ਾਮਲ ਸਬ ਡਵੀਜ਼ਨਾ ਤੇ ਡਵੀਜਨਾ ਦੇ ਆਗੂਆਂ ਨੇ ਵਿਚਾਰ ਰੱਖਦਿਆਂ ਸੂਬਾ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਆਪਣੀ ਪੱਧਰ ਸਹਾਇਤਾ ਕਰਨ ਦੇ ਫ਼ੈਸਲੇ ਨੂੰ ਆਪਣੇ ਤੌਰ ਤੇ ਲੋਕਾਂ ਵਿੱਚ ਜਾ ਕੇ ਓਹਨਾਂ ਦੀ ਮਦਦ ਨੂੰ ਤਰੀਕਿਆਂ ਨੂੰ ਦਰੁਸਤ ਤੇ ਢੁੱਕਵਾਂ ਦੱਸਦਿਆ ਲਾਗੂ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਵਿਕਾਸ ਫੰਡ ਦੇ ਨਾ ਤੇ ਬਿਜਲੀ ਮੁਲਾਜ਼ਮਾਂ ਦੀ 200 ਰੁਪਏ ਮਹੀਨਾ ਕੀਤੀ ਜਾ ਰਹੀ ਕਟੌਤੀ ਬੰਦ ਕਰਨ ਤੇ ਰਿਟਾਇਰ ਮੁਲਾਜ਼ਮ ਤੇ ਇਹ ਫੈਸਲਾ ਲਾਗੂ ਕਰਨ ਲਈ ਚੁੱਕੇ ਕਦਮਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪੰਜਾਬ ਸਰਕਾਰ ਦੀ ਨੀਤੀ ਤਹਿਤ ਮਹਿਕਮੇ ਦੀ ਮੈਨੇਜਮੈਂਟ ਵਲੋਂ ਚੁੱਕੇ ਜਾ ਰਹੇ ਲੋਕਾਂ ਤੇ ਮੁਲਾਜ਼ਮਾਂ ਵਿਰੋਧੀ ਕਦਮਾਂ, ਰੈਗੂਲਰ ਮੁਲਾਜ਼ਮਾਂ ਦੀਆਂ ਮੰਨੀਆਂ ਵਾਜਬ ਤੇ ਹੱਲ ਹੋਣ ਯੋਗ ਮੰਗਾਂ ਦਾ ਵੀ ਹੱਲ ਕਰਨ ਦੀ ਬਜਾਏ ਸੰਘਰਸ਼ਸ਼ੀਲ ਜੱਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਆਗੂਆਂ ਦੀਆਂ ਡਿੱਸਮਿਸਲਾਂ , ਵਿਕਟੇਮਾਈਜੇਸਨ ਕਰਨ ਤੇ ਵਾਰ ਵਾਰ ਮੀਟਿੰਗ ਵਿੱਚ ਭਰੋਸਾ ਦੇਕੇ
ਵੀ ਹੱਲ ਨਾ ਕਰਨਾ, ਠੇਕਾ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਨਾਲ ਵਾਰ ਮੀਟਿੰਗਾ ਦਾ ਸਮਾਂ ਦੇਕੇ ਮੁੱਖ ਮੰਤਰੀ ਵੱਲੋ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਤੇ ਨਾ ਹੀ ਉਨਾਂ ਦੀਆਂ ਢੁੱਕਵੀਆਂ ਮੰਗਾਂ ਦਾ ਹੱਲ ਨਾ ਕਰਨਾ,ਸੀ,ਆਰ, ਏ 295/19 ਅਧੀਨ ਭਰਤੀ ਸਹਾਇਕ ਲਾਈਮੈਨਾ ਦੇ ਤਜਰਬਾ ਸਰਟੀਫਿਕੇਟਾਂ ਨੂੰ ਬਹਾਨਾ ਬਣਾਕੇ ਕੁਝ ਤੇ ਪੁਲਿਸ ਕੇਸ ਦਰਜ ਕਰਕੇ ਨੋਕਰੀ ਤੋਂ ਲਾਂਭੇ ਕਰਨਾ ਤੇ ਬਾਕੀਆਂ ਦੇ ਪਰਖ ਕਾਲ ਸਮਾਂ ਪੂਰਾ ਹੋਣ ਦੇ ਬਾਵਜੂਦ ਉਹਨਾਂ ਦੇ ਬਣਦੇ ਬੈਨੀਫਿੱਟ ਨਾ ਦੇਣਾ, ਮਹਿਕਮੇ ਦੇ ਕੰਮ ਦੌਰਾਨ ਐਕਸੀਡੈਂਟਾ ਦਾ ਸ਼ਿਕਾਰ ਹੋ ਕੇ ਅਪੰਗ ਹੋ ਜਾਣ, ਮੌਤ ਮੰਹੂ ਜਾ ਪੈਣ ਤੇ, ਉਨਾਂ ਦੇ ਪਰਿਵਾਰ ਨੂੰ ਪੱਕੇ ਮੁਲਾਜ਼ਮਾਂ ਵਾਗ ਨੌਕਰੀ ਦੇਣ ਦੀ ਥਾਂ ਉਨਾਂ ਦੇ ਵਾਰਸਾਂ ਨੂੰ ਹਾਦਸੇ ਲਈ ਨਾਲ ਡਿਊਟੀ ਤੇ ਕੰਮ ਕਰਦੇ ਪੱਕੇ ਕਾਮੇ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਜਿਸ ਦੇ ਕਾਰਨ ਪੱਕੇ ਤੇ ਠੇਕਾ ਕਾਮੇ ਔਖੀਆਂ ਹਾਲਤਾਂ ਵਿੱਚੋਂ ਲੰਘਦਿਆਂ ਸੰਤਾਪ ਭੋਗ ਰਹੇ ਹਨ।
ਜੱਥੇਬੰਦੀ ਵੱਲੋਂ ਮੰਗ ਪੱਤਰ ਵਿੱਚ ਦਰਜ ਆਪਣੀਆਂ ਮੰਗਾਂ ਦੇ ਹੱਲ ਲਈ ਹਲਕਾ ਵਿਧਾਇਕਾ ਰਾਹੀਂ ਬਿਜਲੀ ਮੰਤਰੀ ਨੂੰ ਮੈਮੋਰੰਡਮ ਦਿੱਤੇ ਜਾ ਰਿਹੇ ਹਨ। ਜੇਕਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਮੰਗਾਂ ਮਸੱਲਿਆ ਦਾ ਹੱਲ ਨਾ ਕੀਤਾ। ਜੱਥੇਬੰਦੀ ਵੱਲੋ ਬਿਜਲੀ ਮੰਤਰੀ ਦੀ ਕੋਠੀ ਅੱਗੇ ਅਗਸਤ ਮਹੀਨੇ ਚ, ਦਿੱਤੇ ਜਾਣ ਵਾਲੇ ਧਰਨੇ ਚ, ਪੂਰੀ ਤਿਆਰੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਮਨੀਪੁਰ ਚ, ਆਦਿਵਾਸੀ ਔਰਤਾਂ ਨੂੰ ਨਿਰਵਸਤਰ ਕਰਕੇ ਹਜੂਮ ਵੱਲੋਂ ਘਮਾਉਣ ਤੇ ਨੌਜਵਾਨ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਨ ਦੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਤੇ ਸੰਘਰਸ਼ਸ਼ੀਲ ਜੱਥੇਬੰਦੀਆਂ ਵੱਲੋਂ ਇਸ ਖਿਲਾਫ ਕੀਤੇ ਜਾਣ ਵਾਲੇ ਸੰਘਰਸ਼ਾ ਚ, ਤੇ ਖੰਨਾ ਵਿਖੇ ਲੋਕ ਸੰਘਰਸ਼ ਕਮੇਟੀ ਵੱਲੋ ਮਿਤੀ 29/07/2023 ਨੂੰ ਸ਼ਾਮ 5 ਵਜੇ ਪ੍ਰੇਮ ਭੰਡਾਰੀ ਪਾਰਕ ਖੰਨਾ ਤੋਂ ਲਲਹੇੜੀ ਰੋਡ ਚੌਕ ਤੱਕ ਕੀਤੇ ਜਾ ਰਿਹੇ ਕੈਂਡਲ ਮਾਰਚ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ। ਸਾਥੀਆਂ ਨੂੰ ਅਪੀਲ ਕੀਤੀ ਕਿ ਵੱਧ ਚੜ੍ਹ ਕੇ ਸਾਮਲ ਹੋਇਆ ਜਾਵੇ .
ਜਾਰੀ ਕਰਤਾ - ਬਲਵੀਰ ਸਿੰਘ ਸਰਕਲ ਸੱਕਤਰ ਖੰਨਾ।
M NO 94636 70926. Firtu Buisness Directory punjab#~ D Krazy Kids, play and party A 24/25lower ground Floor celebration Bazaar khanna phone no 98155 17505 *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market gagan dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)
.