Friday, February 2, 2024

ਪੰਜਾਬ ਪੁਲਿਸ ਦੇ ਖੰਨਾ ਵਾਸੀ 2 ਨੌਜਵਾਨ ਇੰਸਪੈਕਟਰ

 ਪੰਜਾਬ ਪੁਲਿਸ ਦੇ ਖੰਨਾ ਵਾਸੀ 2 ਨੌਜਵਾਨ ਇੰਸਪੈਕਟਰ ਹੇਮੰਤ ਮਲੋਹਤਰਾ ਤੇ ਸੰਦੀਪ ਕੁਮਾਰ ਨੂੰ ਪੁਲਿਸ ਜ਼ਿਲ੍ਹਾ ਖੰਨਾ ਤੋਂ ਤਬਾਦਲਾ ਹੋਣ ਉਪਰੰਤ ਉਨ੍ਹਾਂ ਦੀ ਕਾਬਲੀਅਤ ਦੇ ਮੱਦੇਨਜ਼ਰ ਅਗਲੇ 24 ਘੰਟਿਆਂ ਦੌਰਾਨ ਨਵਾਂਸ਼ਹਿਰ ਵਿਖੇ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਬਾਕਸਿੰਗ ਵਿੱਚ ਚੰਗਾ ਨਾਮ ਕਮਾਉਣ ਵਾਲੇ ਇੰਸਪੈਕਟਰ ਹੇਮੰਤ ਮਲਹੋਤਰਾ ਨੂੰ ਨਵਾਂਸ਼ਹਿਰ ਦੇ ਕਾਠਗੜ੍ਹ ਥਾਣੇ ਦੀ ਕਮਾਨ ਸੌਂਪੀ ਗਈ ਹੈ। ਇਸ ਥਾਣੇ ਨੂੰ ਸੰਭਾਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਦੱਸੀ ਜਾਂਦੀ ਹੈ। ਦੂਜੇ ਪਾਸੇ ਸਾਈਬਰ ਅਪਰਾਧ ਨੂੰ ਰੋਕਣ ਦੇ ਮਾਹਿਰ ਇੰਸਪੈਕਟਰ ਸੰਦੀਪ ਕੁਮਾਰ ਨੂੰ ਨਵਾਂਸ਼ਹਿਰ ਸਿਟੀ ਥਾਣੇ ਦੀ ਕਮਾਨ ਸੌਂਪੀ ਗਈ ਹੈ। ਦੋਵਾਂ ਨੇ ਚਾਰਜ ਸੰਭਾਲ ਲਿਆ ਹੈ। 

-Firtu Business Directory punjab #