Thursday, February 1, 2024

ਐਸਡੀਐਮ ਨੇ ਸਿਵਲ ਹਸਪਤਾਲ ਦੀ ਕੀਤੀ ਅਚਨਚੇਤ ਚੈਕਿੰਗ, ਐਸਐਮਓ ਦੇ ਪ੍ਰਬੰਧਾਂ ’ਤੇ ਜਤਾਈ ਸੰਤੁਸ਼ਟੀ




ਖੰਨਾ, 01 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮੂਹ ਡੀਸੀਜ਼ ਨਾਲ ਮੀਟਿੰਗਾਂ ਤੋਂ ਬਾਅਦ ਸਿਵਲ ਹਸਪਤਾਲਾਂ ਦੀ ਚੈਕਿੰਗ ਲਈ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਫੀਲਡ ਵਿੱਚ ਆ ਗਏ ਹਨ। ਇਸੇ ਲੜੀ ਤਹਿਤ ਵੀਰਵਾਰ ਸ਼ਾਮ ਨੂੰ ਐਸਡੀਐਮ ਡਾ: ਬਲਜਿੰਦਰ ਸਿੰਘ ਢਿੱਲੋਂ ਨੇ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ।ਐਸਡੀਐਮ ਨੇ ਵਾਰਡਾਂ ਦਾ ਦੌਰਾ ਕਰਕੇ ਮਰੀਜ਼ਾਂ ਤੋਂ ਫੀਡਬੈਕ ਲਿਆ। ਐਮਰਜੈਂਸੀ ਦਵਾਈਆਂ ਦੇ ਸਟਾਕ ਦੀ ਜਾਂਚ ਕੀਤੀ। ਖੰਨਾ ਦੇ ਐਸਡੀਐਮ ਬਲਜਿੰਦਰ ਸਿੰਘ ਢਿੱਲੋਂ ਖ਼ੁਦ ਬੱਚਿਆਂ ਦੇ ਮਾਹਿਰ ਡਾਕਟਰ ਹਨ। ਐਸਡੀਐਮ ਬਣਨ ਤੋਂ ਪਹਿਲਾਂ ਉਹ ਖ਼ੁਦ ਪ੍ਰੈਕਟਿਸ ਵੀ ਕਰਦੇ ਸਨ। ਆਪਣੇ ਡਾਕਟਰੀ ਤਜਰਬੇ ਕਾਰਨ ਚੈਕਿੰਗ ਦੌਰਾਨ ਉਨ੍ਹਾਂ ਨੇ ਬਾਰੀਕੀ ਨਾਲ ਨਿਰੀਖਣ ਕੀਤਾ। ਉਹਨਾਂ ਨੇ ਟਰਾਮਾ ਸੈਂਟਰ ਵਿੱਚ ਇਲਾਜ ਬਾਰੇ ਜਾਣਕਾਰੀ ਲਈ। ਐਮਰਜੈਂਸੀ ਵਿੱਚ ਦਵਾਈਆਂ ਦੀ ਜਾਂਚ ਕੀਤੀ। ਐਸਡੀਐਮ ਡਾ: ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਸਿਹਤ ਅਤੇ ਸਿੱਖਿਆ ਹੈ। ਦੋਵਾਂ ਖੇਤਰਾਂ ਵਿੱਚ ਅਥਾਹ ਸੁਧਾਰ ਲਿਆਉਣ ਲਈ ਸਮੇਂ-ਸਮੇਂ 'ਤੇ ਚੈਕਿੰਗ ਕਰਕੇ ਊਣਤਾਈਆਂ ਨੂੰ ਦੂਰ ਕਰਨ ਲਈ ਸਮੂਹ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਖੰਨਾ 'ਚ ਚੈਕਿੰਗ ਕੀਤੀ ਗਈ। ਐਸ.ਐਮ.ਓ ਡਾ.ਮਨਿੰਦਰ ਸਿੰਘ ਭਸੀਨ ਦੀ ਦੇਖ-ਰੇਖ ਹੇਠ ਹਸਪਤਾਲ ਦੇ ਪ੍ਰਬੰਧਾਂ ਤੋਂ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਸੰਤੁਸ਼ਟ ਨਜ਼ਰ ਆਏ। ਜੋ ਵੀ ਹੋਰ ਲੋੜਾਂ ਹਨ, ਪੂਰੀਆਂ ਕੀਤੀਆਂ ਜਾਣਗੀਆਂ। ਦੂਜੇ ਪਾਸੇ ਐਸ.ਐਮ.ਓ ਡਾ.ਮਨਿੰਦਰ ਭਸੀਨ ਨੇ ਕਿਹਾ ਕਿ ਉਹ ਹਮੇਸ਼ਾ ਬਿਹਤਰ ਸਹੂਲਤਾਂ ਲਈ ਪਹਿਲਕਦਮੀ ਕਰਦੇ ਹਨ। ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਂਦਾ। ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰ ਮੌਜੂਦ ਹਨ। ਆਯੂਸ਼ਮਾਨ ਤਹਿਤ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਜੋ ਵੀ ਹਦਾਇਤਾਂ ਹੋਣਗੀਆਂ, ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਡਾ: ਗੁਰਵਿੰਦਰ ਕੱਕੜ, ਡਾ: ਸੁਧਾਂਸ਼ੂ, ਨਰਸਿੰਗ ਸਿਸਟਰ ਕੁਲਵੀਰ ਕੌਰ, ਹਰੀਸ਼ ਕੁਮਾਰ ਆਦਿ ਹਾਜ਼ਰ ਸਨ |.                                Firtu Business Directory punjab #

~  D Krazy Kids, 

play and party Area 24/25 lower ground Floor 

celebration Bazaar

 khanna 

phone no 98155 17505 


*To let service* 

-Udey chum property consultant 

ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital 

gt road khanna. 


# with best compliments 

Subodh Mittal 

*Krishna vastralya*

 chandala market khanna 9988397097


 *Rajput  jewellers*

 Guru Amar das market 

khanna * 


*Kidizo play way school* 

Bullepur Road khanna


 *-*sheetal garments

 karnail singh road khanna* 


*Ajay Tiles _ajay marka ISI interlocking pavers & main hole frame & cover,

khanna 

mobile 9914718000, 9855018000 


#. With best compliments 

*Kansal Feed Industries* 

Amloh road 

village Kahanpura * 


# **Dutta properties*

 shop n 137 

Guru  Amar Das market 

Gagan Dutta 9814080135 

contact for any kind of property  sale and purchase 


#.  Spl. Colourful khadi cotton kurta pajama and new pathani colourful fabric available here.                   *Battu plaza*                             Mo :9872695413, 7696664616. 


*Fish and Meat market*** 

Purewal building,

Samrala chowk 

g.t Road khanna 

(A modern Meat shop)