Saturday, October 7, 2023

ਬਲਾਕ ਖੰਨਾ-2 ਦੇ ਅੰਮ੍ਰਿਤ ਕਲਸ਼, ਵੀਰ ਗਾਥਾ ਦਿਵਸ, ਨੈਸ਼ਨਲ ਪਾਪੂਲੇਸ਼ਨਸ਼ਨ ਐਜੂਕੇਸ਼ਨ ਪ੍ਰੋਜੈਕਟ ਮੁਕਾਬਲੇ ਆਯੋਜਿਤ



 ਸਰਕਾਰੀ ਹਾਈ ਸਕੂਲ ਬੁੱਲੇਪੁਰ ਵਿਖੇ ਪ੍ਰਿੰਸੀਪਲ ਬਲਜੀਤ ਸਿੰਘ  ਦੀ ਨਿਰਦੇਸ਼ਾਂ ਤੇ ਹੈੱਡਮਾਸਟਰ ਰਾਜ ਕੁਮਾਰ  ਦੀ ਅਗਵਾਈ ਹੇਠ ਬਲਾਕ ਪੱਧਰੀ 'ਅੰਮ੍ਰਿਤ ਕਲਸ਼ ਮੇਰੀ ਮਿੱਟੀ ਮੇਰਾ ਦੇਸ਼' 'ਵੀਰ ਗਾਥਾ' ਅਤੇ 'ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਜੈਕਟ' ਤਹਿਤ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬਲਾਕ ਖੰਨਾ-2 ਦੇ ਸਕੂਲਾਂ ਨੇ ਭਾਗ ਲਿਆ।

           ਇਸ ਦੌਰਾਨ ਵੱਖ-ਵੱਖ ਗਤੀਵਿਧੀਆਂ ਲੋਕ ਨਾਚ, ਰੋਲ ਪਲੇਅ, ਪੋਸਟਰ ਮੇਕਿੰਗ, ਮੌਲਿਕ ਰਚਨਾ, ਕਵਿਤਾ ਅਤੇ ਲੋਕ ਗੀਤਾਂ ਨਾਲ ਸੰਬੰਧਿਤ ਕਰਵਾਏ ਮੁਕਾਬਲੇ ਰੋਚਕ ਰਹੇ। ਇਸ ਮੌਕੇ ਹੈਡਮਾਸਟਰ ਰਾਜ ਕੁਮਾਰ, ਸਰਪੰਚ ਬੁੱਲੇਪੁਰ ਗੁਰਮੀਤ ਸਿੰਘ, ਸਕੱਤਰ ਪੰਚਾਇਤ ਸੁਖਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਅਗਾਂਹਵਧੂ ਅਤੇ ਰੋਚਕ ਮੁਕਾਬਲੇ ਬੱਚਿਆਂ ਲਈ ਚੰਗੀ ਪ੍ਰੇਰਣਾ ਦਾ ਸਰੋਤ ਬਣਦੇ ਹਨ। 

ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਮੌਕੇ 'ਮੇਰੀ ਮਿੱਟੀ, ਮੇਰਾ ਦੇਸ਼' ਸਲੋਗਨ ਤਹਿਤ ਸਕੂਲਾਂ ਦੇ ਅਧਿਆਪਕ ਸਾਹਿਬਾਨ ਅੰਮ੍ਰਿਤ ਕਲਸ਼ (ਸਕੂਲਾਂ ਦੀ ਪਵਿੱਤਰ ਮਿੱਟੀ) ਰੰਗ ਬਿਰੰਗੇ ਢੰਗ ਨਾਲ ਸ਼ਿੰਗਾਰੇ ਹੋਏ ਮਟਕਿਆਂ 'ਚ ਲੈ ਕੇ ਬੁੱਲੇਪੁਰ ਦੇ ਸਕੂਲ ਦੀ ਸਰਜ਼ਮੀਨ ਤੇ ਪੁੱਜੇ।

     ਨਿਬੰਧ  ਮੁਕਾਬਲਿਆਂ ਚ ਸੁਨੀਲਾ ਕੁਮਾਰੀ , ਸ ਸ ਸ ਸ ਬੀਜਾ , ਰੋਲ ਪਲੇਅ ਵਿੱਚ ਸਰਬਜੀਤ ਕੌਰ, ਸ ਸ ਸ ਸ ਦਹੇੜੂ, ਪੇਟਿੰਗ ਮੁਕਾਬਲੇ ਵਿੱਚ ਸਮਰਿਧੀ, ਸ ਸ ਸ ਸ ਲਲਹੇੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।  ਪ੍ਰਿੰਸੀਪਲ ਬਲਜੀਤ ਵੀ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਪਿਆਰੇ ਵਤਨ ਦੀ ਮਿੱਟੀ 'ਤੇ ਮਾਣ ਹੋਣਾ ਚਾਹੀਦਾ ਹੈ। ਇਨਸਾਨ ਚਾਹੇ ਪੂਰੀ ਦੁਨੀਆ ਘੁੰਮ ਲਵੇ ਪਰ ਅਸਲ ਸਕੂਨ ਵਿਅਕਤੀ ਨੂੰ ਆਪਣੇ ਘਰ, ਆਪਣੇ ਵਤਨ ਆ ਕੇ ਮਿਲਦਾ ਹੈ। ਜੱਜ ਵਜੋਂ ਅਨਮੋਲ ਸੂਦ, ਡਾ. ਬਲਰਾਮ ਸ਼ਰਮਾ (ਨੈਸ਼ਨਲ ਅਵਾਰਡੀ)ਨੇ ਮਹੱਤਵਪੂਰਨ ਭੂਮਿਕਾ ਨਿਭਾਈ । ਇਸ ਮੌਕੇ ਡੀ. ਐਮ ਹਿੰਦੀ ਵਿਨੋਦ ਕੁਮਾਰ, ਡੀ ਆਰ ਪੀ ਪੰਜਾਬੀ ਬਲਜਿੰਦਰ ਸਿੰਘ , ਬੀ. ਆਰ ਪੀ ਰਾਕੇਸ਼ ਸ਼ਰਮਾ, ਰਾਜੀਵ ਸ਼ਾਹੀ , ਮਨਪ੍ਰੀਤ ਸਿੰਘ ਮੌਜੂਦ ਸਨ । ਮੰਚ ਸੰਚਾਲਨ ਬੀ ਆਰ ਪੀ ਮਨਪ੍ਰੀਤ ਸਿੰਘ ਨੇ ਨਿਭਾਈ। ਰਜਿਸਟ੍ਰੇਸ਼ਨ ਤੇ ਭੂਮਿਕਾ ਪਰਮਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਨੇ ਨਿਭਾਈ ।

ਕੈਪਸ਼ਨ-ਅੰਮ੍ਰਿਤ ਕਲਸ਼ ਸਮਾਗਮ ਦੌਰਾਨ ਮੰਚ ਤੇ ਬੀ.ਐਨ.ਓ. ਬਲਜੀਤ ਸਿੰਘ, ਰਾਜ ਕੁਮਾਰ, ਡਾ.ਬਲਰਾਮ ਸ਼ਰਮਾ, ਅਧਿਆਪਕ ਅਤੇ ਵਿਦਿਆਰਥੀ।.   ---Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.