Sunday, August 19, 2018

ਉੱਚੀ ਕੰਧ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ


ਖਮਾਣੋਂ - : ਇਥੋਂ ਦੇ ਨੇੜਲੇ ਪਿੰਡ ਲਖਣਪੁਰ ਵਿਚ ਇਕ ਨਿਰਮਾਣ ਅਧੀਨ ਸ਼ੈੱਲਰ ਦੀ 25-30 ਫੁੱਟ ਉੱਚੀ ਕੰਧ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 6 ਮਜ਼ਦੂਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ 16 ਮਜ਼ਦੂਰ ਸ਼ੈਲਰ 'ਚ ਕੰਮ ਕਰ ਰਹੇ ਸਨ। ਘਟਨਾ 12 ਵਜੇ ਦੀ ਕਰੀਬ ਵਾਪਰੀ ਦੱਸੀ ਜਾ ਰਹੀ ਹੈ। 5 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਮਲਬੇ ਹੇਠੋਂ ਬਰਾਮਦ ਕਰ ਲਿਆ ਗਿਆ ਹੈ। ਪੁਲਸ ਵਲੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ।ਦੁੱਖ ਭਰੀ ਖ਼ਬਰ