Tuesday, July 5, 2022

ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ

 



ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਦੇ ਮਾਸ ਕਮਿਊਨੀਕੇਸ਼ਨ ਯਾਨੀ ਪੱਤਰਕਾਰਤਾ ਵਿਭਾਗ ਅਤੇ ਫ਼ੈਸ਼ਨ ਡਿਜ਼ਾਈਨ  ਦੇ ਵਿਦਿਆਰਥੀਆਂ ਨੇ ਆਪਣੇ ਫਾਈਨਲ ਸਮੈਸਟਰ ਦੇ ਸੀਨੀਅਰ  ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ।  ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੈਕਟਿਵ ਗੁਰਕੀਰਤ ਸਿੰਘ  ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸ ਸਭਿਆਚਾਰਕ ਪ੍ਰੋਗਰਾਮ ਦੀ ਰੰਗੀਨ ਸ਼ਾਮ ਵਿਚ  ਵਿਦਿਆਰਥੀਆਂ ਸਟੇਜ ਤੇ ਆਪਣੀਆਂ ਪ੍ਰਤਿਭਾਵਾਂ ਦਾ ਖ਼ੂਬਸੂਰਤ ਪ੍ਰਦਰਸ਼ਨ ਕੀਤਾ ।  ਇਸ ਮੌਕੇ ਤੇ ਕੈਂਪਸ ਡਾਇਰੈਕਟਰ ਡਾ. ਹਨੀ ਸ਼ਰਮਾ, ਰਾਕੇਸ਼ ਕੁਮਾਰ, ਹੈੱਡ, ਪੱਤਰਕਾਰਤਾ ਵਿਭਾਗ, ਮਨਪ੍ਰੀਤ ਕੌਰ ਗਿੱਲ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਸਮੇਤ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਸ਼ਿਰਕਤ ਕਰਦੇ ਹੋਏ ਸਮਾਗਮ ਦੀ ਰੌਣਕ ਵਧਾਈ।
 ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ  ਡਾਇਰੈਕਟਰ  ਗੁਰਕੀਰਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ  ਜੇਕਰ ਉਹ ਸਫਲਤਾ ਦੀ ਪੌੜੀ ਚੜ੍ਹਦੇ ਹੋਏ ਉਹ  ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣਾ ਚਾਹੁੰਦੇ ਹਨ ਤਾਂ ਇਸ ਲਈ ਲਗਾਤਾਰ ਮਿਹਨਤ ਅਤੇ ਲਗਨ ਜ਼ਰੂਰੀ ਹੈ ।  ਉਨ੍ਹਾਂ ਅੱਗੇ ਕਿਹਾ ਕਿ ਨਵੀਂ ਪੀੜੀ ਨੂੰ ਸਹਿਣਸ਼ੀਲਤਾ, ਯੋਜਨਾ, ਸਖ਼ਤ ਮਿਹਨਤ ਅਤੇ ਦੂਰਅੰਦੇਸ਼ੀ ਹੀ ਸਫਲਤਾ ਦੇ ਰਾਹ ਤੇ ਲਿਜਾ ਸਕਦੀ ਹੈ । ਇਸ ਦੇ ਨਾਲ ਹੀ ਉਨ੍ਹਾਂ  ਨੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਦੂਰ-ਦਰਸ਼ੀ ਹੋਣ ਦੇ ਗੁਣ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਕਾਰਪੋਰੇਟ ਸੈਕਟਰ ਵਿਚ ਅੱਗੇ ਵਧਣ ਦੇ ਬਹੁਤ ਅਵਸਰ ਹਨ।
ਇਸ ਵਿਦਾਇਗੀ ਪਾਰਟੀ ਦਾ ਮਿਸਟਰ ਐਂਡ ਮਿਸ ਗੁਲਜ਼ਾਰ ਦਾ ਈਵੈਂਟ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ ਜਿਸ ਵਿਚ ਵਿਦਿਆਰਥੀਆਂ ਨੇ ਖ਼ੂਬਸੂਰਤ ਲਿਬਾਸਾਂ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ।
ਅਖੀਰ ਵਿਚ
ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਤੋਂ ਜਸਲੀਨ ਕੌਰ ਅਤੇ ਸਿਮਰਨਜੀਤ ਸਿੰਘ ਨੇ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ ਦਾ ਖ਼ਿਤਾਬ ਜਿੱਤਿਆ। ਜਦ ਕਿ ਵਿਪਨ ਨੂੰ ਬੈੱਸਟ ਵਾਕ ਅਤੇ ਰਵਿਤਾ ਨੂੰ  ਮਿਸ ਚਾਰਮਿੰਗ ਅਤੇ ਬੈੱਸਟ ਆਊਟ ਫਿਟ ਐਲਾਨਿਆ ਗਿਆ । ਇਸੇ ਤਰਾਂ ਪੱਤਰਕਾਰੀ ਵਿਭਾਗ ਤੋਂ ਮਨਮੀਤ ਸਿੰਘ ਅਤੇ ਅਫ਼ਰੀਕਣ ਵਿਦਿਆਰਥਣ ਏਲਾ ੳਵਾਸੂ ਨੂੰ ਮਿਸਟਰ ਅਤੇ ਮਿਸ ਫੇਅਰਵੈੱਲ ਚੁਣਿਆ ਗਿਆ। ਜੇਤੂ ਵਿਦਿਆਰਥੀਆਂ ਨੂੰ  ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਅਤੇ ਕੈਂਪਸ ਡਾਇਰੈਕਟਰ ਡਾ. ਹਨੀ ਸ਼ਰਮਾ ਵੱਲੋਂ ਉਨ੍ਹਾਂ ਨੂੰ ਤਾਜ ਪਹਿਨਾਏ ਗਏ । ਪ੍ਰੋਗਰਾਮ ਦੇ ਅੰਤ ਵਿਚ  ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਨੇ ਮੈਨੇਜਮੈਂਟ, ਅਧਿਆਪਕਾਂ ਅਤੇ ਜੂਨੀਅਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ।