ਖੰਨਾ--ਫਰੈਂਡਜ ਕਲੱਬ ਖੰਨਾ ਦੀ ਚੋਣ ਸਬੰਧੀ ਸਮੂਹ ਮੈਂਬਰਾਂ ਵੱਲੋਂ ਬੈਠਕ ਕੀਤੀ ਗਈ। ਜਿਸ 'ਚ ਸਰਬਸੰਮਤੀ ਨਾਲ ਅਸ਼ਵਨੀ ਸ਼ਰਮਾ
ਨੂੰ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਰਾਕੇਸ਼ ਮਿੱਤਲ ਨੂੰ ਸਕੱਤਰ, ਹਰੀਸ਼ ਬਾਂਸਲ ਨੂੰ ਖ਼ਜਾਨਚੀ, ਗੁਰਦਾਸ ਸਿੰਘ ਨੂੰ ਮੀਤ ਪ੍ਰਧਾਨ, ਪ੍ਰਦੀਪ ਭਾਰਦਵਾਜ ਨੂੰ ਜੁਆਇੰਟ ਸਕੱਤਰ, ਸੋਮ ਨਾਥ ਲੁਟਾਵਾ ਨੂੰ ਪੀਆਰਓ ਤੇ ਰਾਜੇਸ਼ ਜੈਨ 'ਚ ਚੇਅਰਮੈਨ ਚੁਣਿਆ ਗਿਆ। ਮੈਂਬਰਾਂ 'ਚ ਸੁਰਿੰਦਰ ਸਿੰਘ ਭੱਟੀ, ਰੋਹਿਤ ਅਗਰਵਾਲ, ਅਜੈ ਕੁਮਾਰ, ਸੁਖਦੇਵ ਮਿੱਡਾ, ਦੀਪਕ ਭਾਰਦਵਾਜ, ਵਿਨੋਦ ਭਾਰਦਵਾਜ, ਰਜਨੀਸ਼ ਲੱਕੀ ਵਰਮਾ ਨੂੰ ਲਿਆ ਗਿਆ। ਨਵ ਨਿਯੁਕਤ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੀ ਨਿਯੁਕਤੀ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਜਿਹੜੀ ਜਿੰਮੇਵਾਰੀ ਸੋਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰ ਨਾਲ ਨਿਭਾਇਆ ਜਾਵੇਗਾ। ਸੰਸਥਾਂ ਵੱਲੋਂ ਲੋਕ ਭਲਾਈ ਦੇ ਕਾਰਜਾਂ ਨੂੰ ਹਮੇਸ਼ਾਂ ਦੀ ਤਰ੍ਹਾਂ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਸਥਾਂ ਵੱਲੋਂ ਜਿੱਥੇ ਲੋੜਵੰਦ ਬੱਚਿਆਂ ਨੂੰ ਵਰਦੀਆਂ, ਸਿਹਤ ਸੇਵਾਵਾਂ ਦੇ ਕਾਰਜ ਕੀਤੇ ਜਾਂਦੇ ਹਨ। ਹੁਣ ਜੱਥੇਬੰਦੀ ਵੱਲੋਂ ਪ੍ਰਦੂਸ਼ਣ ਮੁਕਤ ਸਮਾਜ ਤੇ ਜ਼ਰੂਰਤਮੰਦ ਬੱਚਿਆਂ ਦੀ ਹਰ ਤਰ੍ਹਾਂ ਦੀ ਸਹਾਇਤਾਂ ਕਰਨ ਦੀ ਬੀੜਾ ਉਠਾਇਆ ਜਾਵੇਗਾ।